ਵਾਸ਼ਿੰਗਟਨ : ਕੋਰੋਨਾ ਵਾਇਰਸ ਵਿਰੁਧ ਅਮਰੀਕਾ ਵਿਚ ਲਾਕਡਾਊਨ ਚਲ ਰਿਹਾ ਹੈ । ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਧੀ ਇਵਾਂਕਾ ਨੇ ਕੋਈ ਤਿਓਹਾਰ ਮਨਾਇਆ ਹੈ। ਕੁੱਝ ਦਿਨ ਪਹਿਲਾਂ ਹੀ ਉਨ•ਾਂ ਨੇ ਖੁਦ ਸੋਸ਼ਲ ਡਿਸਟੈਂਸਿੰਗ ਦੀ ਵਕਾਲਤ ਵੀ ਕੀਤੀ ਸੀ।
ਜਾਣਕਾਰੀ ਅਨੁਸਾਰ ਉਨਾਂ ਨੇ ਯਹੂਦੀ ਤਿਓਹਾਰ ਮਨਾਉਣ ਲਈ ਆਪਣੇ ਪਰਵਾਰ ਦੇ ਨਾਲ ਵਾਸ਼ਿੰਗਟਨ ਤੋਂ ਨਿਊਯਾਰਕ ਦੀ ਯਾਤਰਾ ਕੀਤੀ। ਦਸ ਦਈਏ ਕਿ 38 ਸਾਲਾ ਇਵਾਂਕਾ ਅਤੇ ਉਨਾਂ ਦੇ ਯਹੂਦੀ ਪਤੀ ਜ਼ੈਰੇਡ ਕੁਸ਼ਨਰ ਰਾਸ਼ਟਰਪਤੀ ਵ•ਾਈਟ ਹਾਊਸ ਵਿਚ ਸੀਨੀਅਰ ਸਲਾਹਕਾਰ ਦੇ ਤੌਰ 'ਤੇ ਕੰਮ ਕਰਦੇ ਹਨ। ਇਵਾਂਕਾ ਦੀ ਯਾਤਰਾ ਦੇ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੇ ਦੱਸਿਆ ਕਿ ਉਹ ਪਤੀ ਅਤੇ 3 ਬੱਚਿਆਂ ਦੇ ਨਾਲ ਇਸ ਮਹੀਨੇ ਯਹੂਦੀ ਤਿਓਹਾਰ ਪਾਸੋਵਰ ਮਨਾਉਣ ਲਈ ਨਿਊਜਰਸੀ ਦੇ ਬੇਡਮਿੰਸਟਰ ਸਥਿਤ ਟਰੰਪ ਨੈਸ਼ਨਲ ਗੋਲਫ ਕਲੱਬ ਗਈ ਸੀ। ਇਹ ਯਾਤਰਾ ਅਜਿਹੇ ਵੇਲੇ ਕੀਤੀ ਗਈ, ਜਦ ਵਾਸ਼ਿੰਗਟਨ ਸ਼ਹਿਰ ਵਿਚ ਵੀ ਸਾਰੇ ਨਿਵਾਸੀਆਂ ਨੂੰ ਆਪਣੇ ਘਰਾਂ ਵਿਚ ਰਹਿਣ ਦਾ ਆਦੇਸ਼ ਜਾਰੀ ਹੈ। ਵ•ਾਈਟ ਹਾਊਸ ਨੇ ਇਵਾਂਕਾ ਦੀ ਯਾਤਰਾ ਦਾ ਬਚਾਅ ਕਰਦੇ ਹੋਏ ਵੀਰਵਾਰ ਨੂੰ ਆਖਿਆ ਕਿ ਉਨ•ਾਂ ਨੇ ਆਪਣੇ ਪਰਿਵਾਰ ਦੇ ਨਾਲ ਤਿਓਹਾਰ ਮਨਾਇਆ ਸੀ ਪਰਰ ਉਨ•ਾਂ ਦੀ ਯਾਤਰਾ ਅਧਿਕਾਰਕ ਨਹੀਂ ਸੀ। ਆਵਾਜਾਈ 'ਤੇ ਵੀ ਕੋਈ ਰੋਕ ਨਹੀਂ ਹੈ। ਇਥੇ ਦਸਣਯੋਗ ਹੈ ਕਿ ਨਿਊਜਰਸੀ ਦੇ ਗਵਰਨਰ ਫਿਲੀਪ-ਪੀ ਨੇ ਪਿਛਲੇ ਮਹੀਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਦ ਤੱਕ ਆਵਾਜਾਈ 'ਤੇ ਪਾਬੰਦੀਆਂ ਨਹੀਂ ਹਟਾਈਆਂ ਜਾਂਦੀਆਂ ਉਦੋਂ ਤੱਕ ਲੋਕ ਯਾਤਰਾ ਨਾ ਕਰਨ।