ਪੰਜਾਬ : ਅੱਜਕਲ ਪੰਜਾਬ ਵਿਚ ਕਣਕ ਦਾ ਸੀਜ਼ਨ ਹੈ ਪਰ ਉਤੋਂ ਕੋਰੋਨਾ ਕਾਰਨ ਪਾਬੰਦੀਆਂ ਵੀ ਹਨ। ਅਜਿਹੇ ਵਿਚ ਕਿਸਾਨ ਆਪਣੀ ਫ਼ਸਲ ਮੰਡੀਆਂ ਵਿਚ ਕਿਵੇਂ ਲੈ ਕੇ ਆ ਸਕਦਾ ਹੈ। ਇਸ ਸਮੱਸਿਆ ਦਾ ਹੱਲ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਲਈ ਪਾਸ ਜਾਰੀ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਦਸਣਯੋਗ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ 15 ਅਪ੍ਰੈਲ ਤੋਂ ਫ਼ਸਲ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਲਾਏ ਗਏ ਕਰਫ਼ਿਊ ਕਰ ਕੇ ਕਿਸਾਨਾਂ ਨੂੰ ਪਾਸ ਦਿੱਤੇ ਜਾ ਰਹੇ ਹਨ। ਇਸੇ ਕੜੀ ਵਿਚ ਹੁਣ ਤੱਕ ਆੜ•ੀਆਂ ਰਾਹੀਂ ਕਿਸਾਨਾਂ ਨੂੰ 2.85 ਲੱਖ ਪਾਸ ਦਿੱਤੇ ਜਾ ਚੁੱਕੇ ਹਨ। ਮੰਡੀਆਂ ਵਿਚ ਭੀੜ ਨੂੰ ਘਟਾਉਣ ਲਈ ਮੰਡੀਆਂ ਦੀ ਗਿਣਤੀ ਵਧਾ ਕੇ 3691 ਕੀਤੀਆਂ ਗਈਆਂ ਹਨ ਜਿਨ•ਾਂ ਵਿੱਚੋਂ 1824 ਅਸਥਾਈ ਮੰਡੀਆਂ ਹਨ।