ਵਾਸ਼ਿੰਗਟਨ : ਕੋਰੋਨਾ ਵਾਇਰਸ ਕਿਵੇਂ ਫੈਲ ਸਕਦਾ ਹੈ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਦਾਅਵਾ ਕਾਫੀ ਚਰਚਾ ਵਿਚ ਹੈ ਕਿ ਕੋਰੋਨਾ ਵਾਇਰਸ ਫਾਰਟ (ਪੱਦ) ਰਾਹੀਂ ਵੀ ਫੈਲ ਸਕਦਾ ਹੈ। ਹਾਲਾਂਕਿ, ਇਸ ਨੂੰ ਲੈ ਕੇ ਐਕਸਪਰਟ ਬਹੁਤ ਪਰੇਸ਼ਾਨ ਨਹੀਂ ਹਨ ਅਤੇ ਨਾ ਹੀ ਇਸ ਦਾ ਬਹੁਤ ਜ਼ਿਆਦਾ ਖਦਸ਼ਾ ਹੈ ਕਿ ਅਜਿਹਾ ਹੋ ਸਕਦਾ ਹੈ। ਸੋਸ਼ਲ ਮੀਡੀਆ 'ਤੇ ਚਰਚਾ ਜ਼ਰੂਰ ਹੈ ਕਿ ਇਸ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਪੂਰੀ ਚਰਚਾ ਆਸਟਰੇਲੀਆ ਦੇ ਇਕ ਡਾਕਟਰ ਦੇ ਕੁਝ ਟੈਸਟ ਕਾਰਨ ਸ਼ੁਰੂ ਹੋਈ ।ਆਸਟਰੇਲੀਆ ਦੇ ਡਾਕਟਰ ਐਂਡੀ ਟੈਗ ਨੇ ਕੁਝ ਟੈਸਟ ਕੀਤੇ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੇ 55 ਫੀਸਦੀ ਮਰੀਜ਼ਾਂ ਦੇ ਫੀਸੀਜ਼ (ਇਨਸਾਨੀ ਮਲ) ਵਿਚ ਵਾਇਰਸ ਸੀ। ਮੈਡੀਕਲ ਪਹਿਲਾਂ ਵੀ ਇਸ ਗੱਲ ਦੀ ਚਿਤਾਵਨੀ ਦੇ ਚੁੱਕੇ ਹਨ ਕਿ ਫਾਰਟ ਵਿਚ ਮਲ ਦੇ ਛੋਟੇ-ਛੋਟੇ ਅੰਸ਼ ਹੋ ਸਕਦੇ ਹਨ ਅਤੇ ਇਸ ਰਾਹੀਂ ਬੈਕਟੀਰੀਆ ਵੀ ਫੈਲ ਵੀ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਹੈ ਕਿ ਫਾਰਟ ਰਾਹੀਂ ਕਿਵੇਂ ਵਾਇਰਸ ਫੈਲ ਸਕਦਾ ਹੈ, ਇਸ ਦੇ ਲਈ ਹੋਰ ਰੀਸਰਚ ਦੀ ਲੋੜ ਹੈ। ਦੂਜੇ ਪਾਸੇ ਐਕਸਪਰਟ ਦਾ ਕਹਿਣਾ ਹੈ ਕਿ ਇਸ ਦੀ ਸੰਭਾਵਨਾ ਨਾਹ ਦੇ ਬਰਾਬਰ ਹੈ। ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਕਿਸੇ ਦੇ ਫਾਰਟ ਕਰਦੇ ਹੋਏ ਦੂਜਾ ਵਿਅਕਤੀ ਉਸ ਦੇ ਬਹੁਤ ਹੀ ਨੇੜੇ ਹੋਣ। ਵਿਚਾਲੇ ਜਿਹੇ ਕੋਈ ਨਾ ਕੋਈ ਕੱਪੜਾ ਹੋਣ ਕਾਰਨ ਡ੍ਰਾਪਲੈਟਸ ਬਾਹਰ ਫੈਲਣਾ ਲਗਭਗ ਅਸੰਭਵ ਹੈ।
ਹਾਲਾਂਕਿ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਲ ਵਿਚ ਵਾਇਰਸ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਟਾਈਲਟ ਵਿਚ ਹਾਈਜੀਨ ਦਾ ਬਹੁਤ ਖਿਆਲ ਰੱਖਣਾ ਲਾਜ਼ਮੀ ਹੈ। ਕਈ ਮਾਮਲਿਆਂ ਵਿਚ ਦੇਖਿਆ ਗਿਆ ਹੈ ਕਿ ਕਿਸੇ ਮਰੀਜ਼ ਵਿਚ ਪਹਿਲਾਂ ਡਾਇਰੀਆ ਦੇਖਿਆ ਗਿਆ ਅਤੇ ਉਸ ਤੋਂ ਬਾਅਦ ਕੋਰੋਨਾ ਦੇ ਦੂਜੇ ਲੱਛਣ, ਅਜਿਹੇ ਵਿਚ ਸਾਵਧਾਨ ਰਹਿਣਾ ਬਿਹਤਰ ਹੈ। ਕੋਰੋਨਾ ਦੇ ਫੈਲਣ ਦਾ ਸਭ ਤੋਂ ਆਮ ਤਰੀਕਾ ਹੁੰਦਾ ਹੈ ਛਿੱਕਣ ਜਾਂ ਖੰਘਣ ਨਾਲ ਨਿਕਲਣ ਵਾਲੀਆਂ ਬੂੰਦਾਂ। ਮੂੰਹ ਜਾਂ ਨੱਕ ਚੋਂ ਨਿਕਲੀਆਂ ਬੂੰਦਾਂ ਰਾਹੀਂ ਵਾਇਰਸ ਬਾਹਰ ਆ ਸਕਦਾ ਹੈ। ਇਸ ਤੋਂ ਬਾਅਦ ਕਿਸੇ ਵਿਅਕਤੀ ਨਾਲ ਸਿੱਧੇ ਸੰਪਰਕ ਕਰਨ ਨਾਲ ਇਹ ਫੈਲ ਸਕਦਾ ਹੈ। ਇਹੀ ਨਹੀਂ, ਇਨਫੈਕਸ਼ਨ ਦੇ ਹੱਥਾਂ ਰਾਹੀਂ ਕੁਝ ਛੋਹਣ ਨਾਲ ਵਾਇਰਸ ਕੁਝ ਦੇਰ ਉਸ ਚੀਜ 'ਤੇ ਵੀ ਰਹਿ ਸਕਦਾ ਹੈ ਅਤੇ ਉਥੋਂ ਕਿਸੇ ਹੋਰ ਦੇ ਸੰਪਰਕ ਵਿਚ ਆ ਸਕਦਾ ਹੈ।