Wednesday, September 25, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0

ਸਿਆਸੀ

ਗੁਜਰਾਤ ਚੋਣ ਨਤੀਜਾ : PM ਮੋਦੀ-ਸ਼ਾਹ ਦੇ ਪਿੰਡ 'ਚ ਖਿੜਿਆ ਕਮਲ

December 08, 2022 03:24 PM

ਪਿਛਲੀ ਵਾਰ ਕਾਂਗਰਸ ਨੇ ਦੋਵਾਂ ਥਾਵਾਂ 'ਤੇ ਜਿੱਤ ਦਰਜ ਕੀਤੀ ਸੀ

ਇਸ ਵਾਰ RSS ਤੇ ਸ਼ਾਹ ਨੇ ਬਣਾਈ ਸੀ ਵੱਖਰੀ ਰਣਨੀਤੀ

ਪ੍ਰਧਾਨ ਮੰਤਰੀ ਮੋਦੀ ਦੇ ਪਿੰਡ ਵਡਨਗਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੰਡ ਮਾਨਸਾ ਵਿੱਚ ਇਸ ਵਾਰ ਕਮਲ ਦਾ ਖਿੜਨਾ ਯਕੀਨੀ ਹੈ। ਪਿਛਲੀ ਵਾਰ ਕਾਂਗਰਸ ਨੇ ਦੋਵੇਂ ਥਾਵਾਂ ’ਤੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਭਾਜਪਾ ਨੇ ਵਡਨਗਰ ਅਤੇ ਮਾਨਸਾ ਲਈ ਵੱਖਰੀ ਰਣਨੀਤੀ ਬਣਾਈ ਹੈ। ਭਾਜਪਾ ਦੇ ਉਮੀਦਵਾਰ ਕਿਰੀਟ ਪਟੇਲ ਨੇ ਉਂਝਾ ਅਤੇ ਪਾਰਟੀ ਦੇ ਉਮੀਦਵਾਰ ਜੈਅੰਤੀ ਭਾਈ ਪਟੇਲ ਨੇ ਮਾਨਸਾ ਤੋਂ ਫੈਸਲਾਕੁੰਨ ਲੀਡ ਲੈ ਲਈ ਹੈ।

ਉਂਝਾ ਵਿਧਾਨ ਸਭਾ ਵਿੱਚ ਆਉਂਦੇ ਵਡਨਗਰ ਵਿੱਚ ਇਸ ਵਾਰ ਭਾਜਪਾ ਨੇ ਕਿਰੀਟ ਕੁਮਾਰ ਕੇਸ਼ਵਲਾਲ ਪਟੇਲ ਨੂੰ ਟਿਕਟ ਦਿੱਤੀ ਸੀ। ਪਟੇਲ ਨੂੰ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਕਰੀਬੀ ਦੱਸਿਆ ਜਾਂਦਾ ਹੈ। ਭਾਜਪਾ ਵਰਕਰਾਂ ਅਨੁਸਾਰ ਕਿਰੀਟ ਪਟੇਲ ਦਾ ਨਾਂ ਤੈਅ ਹੋਣ ਤੋਂ ਪਹਿਲਾਂ ਟਿਕਟਾਂ ਨੂੰ ਲੈ ਕੇ ਧੜੇਬੰਦੀ ਸੀ, ਜੋ ਨਾਂ ਸਾਹਮਣੇ ਆ ਰਹੇ ਸਨ, ਉਨ੍ਹਾਂ ਵਿਚ ਮਤਭੇਦ ਸਨ। ਕਿਰੀਟ ਪਟੇਲ ਦਾ ਨਾਂ ਸਾਹਮਣੇ ਆਉਂਦੇ ਹੀ ਧੜੇਬੰਦੀ ਰੁਕ ਗਈ। ਸੰਘ ਦੇ ਮੁਖੀ ਦੇ ਕਰੀਬੀ ਹੋਣ ਕਾਰਨ ਸੰਘ ਦੇ ਵਲੰਟੀਅਰਾਂ ਨੇ ਉਸ ਲਈ ਪ੍ਰਚਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

 

Have something to say? Post your comment

Subscribe