ਨਵੀਂ ਦਿੱਲੀ: ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੇ ਗੂਗਲ 'ਤੇ ਇਕ ਵਾਰ ਫਿਰ ਵੱਡੀ ਕਾਰਵਾਈ ਕਰਦਿਆਂ ਭਾਰੀ ਜੁਰਮਾਨਾ ਕੀਤਾ ਹੈ।
ਹੁਣ ਅਮਰੀਕੀ ਕੰਪਨੀ ਗੂਗਲ 'ਤੇ ਲਗਭਗ 936 ਕਰੋੜ ਰੁਪਏ ਯਾਨੀ 113.04 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਪਿਛਲੇ ਹਫ਼ਤੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀ.ਸੀ.ਆਈ.) ਦੁਆਰਾ ਗੂਗਲ 'ਤੇ ਲਗਭਗ 1, 338 ਕਰੋੜ ਰੁਪਏ ਦਾ ਜੁਰਮਾਨਾ ਲਗਾਏ ਜਾਣ ਤੋਂ ਬਾਅਦ ਇਸ ਮਹੀਨੇ ਕੰਪਨੀ 'ਤੇ ਇਹ ਦੂਜੀ ਸਭ ਤੋਂ ਵੱਡੀ ਕਾਰਵਾਈ ਹੈ।
ਗੂਗਲ 'ਤੇ ਐਂਡਰਾਇਡ ਮੋਬਾਈਲ ਡਿਵਾਈਸ ਦੇ ਖੇਤਰ ਵਿਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।