Friday, November 22, 2024
 

ਰਾਸ਼ਟਰੀ

ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ’ਕੋਮਾ’ ’ਚ ਮੰਨ ਕੇ ਪਰਿਵਾਰ ਨੇ ਇਕ ਸਾਲ ਤੱਕ ਘਰ ’ਚ ਰੱਖਿਆ

September 24, 2022 11:28 AM

ਕਾਨਪੁਰ : ਕਾਨਪੁਰ ਦੇ ਰਾਵਤਪੁਰ ਇਲਾਕੇ ’ਚ ਪਿਛਲੇ ਸਾਲ ਅਪ੍ਰੈਲ ’ਚ ਮਰ ਚੁੱਕੇ ਵਿਅਕਤੀ ਦੇ ਪਰਿਵਾਰ ਵਾਲਿਆਂ ਉਸ ਦੀ ਲਾਸ਼ ਆਪਣੇ ਘਰ ਇਹ ਸਮਝ ਕੇ ਇੰਨੇ ਦਿਨ ਰੱਖੀ ਕਿ ਉਹ ਕੋਮਾ ’ਚ ਹੈ ਅਤੇ ਜਿਊਂਦਾ ਹੈ। ਮ੍ਰਿਤਕ ਦੀ ਪਛਾਣ ਇਨਕਮ ਟੈਕਸ ਵਿਭਾਗ ’ਚ ਕੰਮ ਕਰਦੇ ਵਿਮਲੇਸ਼ ਦੀਕਸ਼ਿਤ ਵਜੋਂ ਹੋਈ ਹੈ। ਇਸ ਘਟਨਾ ਦਾ ਖੁਲਾਸਾ ਸ਼ੁੱਕਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਪੁਲਸ ਕਰਮਚਾਰੀ ਅਤੇ ਮੈਜਿਸਟ੍ਰੇਟ ਸਿਹਤ ਅਧਿਕਾਰੀਆਂ ਦੇ ਨਾਲ ਇਕ ਮਾਮਲੇ ਦੀ ਜਾਂਚ ਲਈ ਵਿਅਕਤੀ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਉਥੇ ਲਾਸ਼ ਮਿਲੀ। ਚੀਫ਼ ਮੈਡੀਕਲ ਅਫ਼ਸਰ (ਸੀ.ਐੱਮ.ਓ.) ਡਾ. ਆਲੋਕ ਰੰਜਨ ਨੇ ਦੱਸਿਆ, ”ਵਿਮਲੇਸ਼ ਦੀਕਸ਼ਿਤ ਦੀ ਪਿਛਲੇ ਸਾਲ 22 ਅਪ੍ਰੈਲ ਨੂੰ ਮੌਤ ਹੋ ਗਈ ਸੀ ਪਰ ਪਰਿਵਾਰ ਅੰਤਿਮ ਸੰਸਕਾਰ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਦੀਕਸ਼ਿਤ ਕੋਮਾ ’ਚ ਹੈ।” ਉਨ੍ਹਾਂ ਨੇ ਕਿਹਾ, ”ਮੈਨੂੰ ਕਾਨਪੁਰ ਦੇ ਇਨਕਮ ਟੈਕਸ ਅਧਿਕਾਰੀਆਂ ਵਲੋਂ ਸੂਚਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੀ ਅਪੀਲ ਕੀਤੀ ਸੀ।’’
ਸੀ.ਐੱਮ.ਓ. ਨੇ ਕਿਹਾ ਕਿ ਜਦੋਂ ਮੈਡੀਕਲ ਟੀਮ ਉਨ੍ਹਾਂ ਦੇ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਵਿਮਲੇਸ਼ ਜਿਊਂਦਾ ਹੈ ਅਤੇ ਕੋਮਾ ’ਚ ਹੈ। ਕਾਫੀ ਸਮਝਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਹਤ ਟੀਮ ਨੂੰ ਲਾਸ਼ ਨੂੰ ਲਾਲਾ ਲਾਜਪਤ ਰਾਏ (ਐਲ.ਐਲ.ਆਰ.) ਹਸਪਤਾਲ ਲਿਜਾਣ ਦੀ ਇਜਾਜ਼ਤ ਦਿੱਤੀ, ਜਿੱਥੇ ਡਾਕਟਰੀ ਜਾਂਚ ’ਤੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਸੀ.ਐਮ.ਓ. ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਲਈ ਡਾਕਟਰ ਏ.ਪੀ. ਗੌਤਮ, ਡਾਕਟਰ ਆਸਿਫ਼ ਅਤੇ ਡਾਕਟਰ ਅਵਿਨਾਸ਼ ਦੀ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਵਿਮਲੇਸ਼ ਦੀ ਪਤਨੀ ਹਰ ਰੋਜ਼ ਸਵੇਰੇ ਸਰੀਰ ’ਤੇ ਲਾਸ਼ ’ਤੇ ’ਗੰਗਾਜਲ’ ਛਿੜਕਦੀ ਸੀ, ਕਿਉਂਕਿ ਉਸ ਨੂੰ ਉਮੀਦ ਸੀ ਕਿ ਅਜਿਹਾ ਕਰਨ ਨਾਲ ਉਸ ਨੂੰ ’ਕੋਮਾ’ ਤੋਂ ਬਾਹਰ ਲਿਆਉਣ ਵਿਚ ਮਦਦ ਮਿਲੇਗੀ। ਅਧਿਕਾਰੀ ਨੇ ਕਿਹਾ ਕਿ ਪਰਿਵਾਰ ਨੇ ਆਪਣੇ ਗੁਆਂਢੀਆਂ ਨੂੰ ਵੀ ਦੱਸਿਆ ਸੀ ਕਿ ਵਿਮਲੇਸ਼ ਕੋਮਾ ’ਚ ਹੈ। ਇਕ ਗੁਆਂਢੀ ਨੇ ਪੁਲਸ ਨੂੰ ਦੱਸਿਆ, ’’ਪਰਿਵਾਰ ਦੇ ਮੈਂਬਰਾਂ ਨੂੰ ਅਕਸਰ ਆਕਸੀਜਨ ਸਿਲੰਡਰ ਘਰ ਲੈ ਕੇ ਜਾਂਦੇ ਦੇਖਿਆ ਗਿਆ ਸੀ।’’ ਪੁਲਸ ਨੇ ਦੱਸਿਆ ਕਿ ਲਾਸ਼ ਪੂਰੀ ਤਰ੍ਹਾਂ ਸੜੀ ਚੁੱਕੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਦੀਕਸ਼ਿਤ ਦੀ ਪਤਨੀ ਮਾਨਸਿਕ ਤੌਰ ’ਤੇ ਕਮਜ਼ੋਰ ਜਾਪਦੀ ਹੈ। ਕਾਨਪੁਰ ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਨਿੱਜੀ ਹਸਪਤਾਲ ਨੇ ਮੌਤ ਦੇ ਸਰਟੀਫਿਕੇਟ ’ਚ ਕਿਹਾ ਸੀ ਕਿ ਵਿਮਲੇਸ਼ ਦੀਕਸ਼ਿਤ ਦੀ ਮੌਤ 22 ਅਪ੍ਰੈਲ, 2021 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

 

Have something to say? Post your comment

 
 
 
 
 
Subscribe