Friday, November 22, 2024
 

ਕਾਰੋਬਾਰ

ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਇੱਕ ਲੀਟਰ ਤੇਲ ਦੀ ਕੀਮਤ

September 24, 2022 09:39 AM

ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਸ਼ਨੀਵਾਰ ਸਵੇਰੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਇਸ ਹਿਸਾਬ ਨਾਲ 24 ਸਤੰਬਰ ਨੂੰ ਮੈਟਰੋ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ। ਇਸ ਨੂੰ ਸਾਰੇ ਪੈਟਰੋਲ ਪੰਪਾਂ 'ਤੇ ਅਪਡੇਟ ਕੀਤਾ ਗਿਆ ਹੈ।

ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 96.72 ਰੁਪਏ ਅਤੇ 89.62 ਰੁਪਏ ਪ੍ਰਤੀ ਲੀਟਰ ਹੈ।

ਮੁੰਬਈ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਚੇਨਈ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 102.63 ਰੁਪਏ ਅਤੇ 94.24 ਰੁਪਏ ਹੈ, ਜਦੋਂ ਕਿ ਕੋਲਕਾਤਾ ਵਿੱਚ ਇਹ 106.03 ਰੁਪਏ ਅਤੇ 92.76 ਰੁਪਏ ਹੈ।

ਰੇਟ ਕਿਵੇਂ ਨਿਰਧਾਰਤ ਕੀਤਾ ਜਾਂਦਾ ਹੈ ?

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਈਂਧਨ ਦੀਆਂ ਦਰਾਂ ਕਈ ਚੀਜ਼ਾਂ 'ਤੇ ਨਿਰਭਰ ਕਰਦੀਆਂ ਹਨ। ਇਹ ਕਰੂਡ ਬਾਸਕੇਟ, ਆਵਾਜਾਈ ਦੀ ਲਾਗਤ, ਵੈਟ ਅਤੇ ਸਰਕਾਰ ਦੁਆਰਾ ਲਗਾਏ ਜਾਣ ਵਾਲੇ ਐਕਸਾਈਜ਼ ਡਿਊਟੀ 'ਤੇ ਨਿਰਭਰ ਕਰਦਾ ਹੈ।

ਜਦੋਂ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਵਧਾਈ ਜਾਂਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਫਿਲਹਾਲ ਦਿੱਲੀ 'ਚ ਐਕਸਾਈਜ਼ ਡਿਊਟੀ 21 ਰੁਪਏ ਤੋਂ ਥੋੜ੍ਹੀ ਜ਼ਿਆਦਾ ਹੈ। ਰਾਜ ਸਰਕਾਰਾਂ ਵੱਲੋਂ ਵੈਟ ਲਗਾਉਣ ਤੋਂ ਬਾਅਦ ਈਂਧਨ (ਬਾਲਣ) ਦੀਆਂ ਦਰਾਂ ਵਧਦੀਆਂ ਹਨ।

  • ਫਰੀਦਾਬਾਦ 'ਚ ਪੈਟਰੋਲ 97.49 ਰੁਪਏ ਅਤੇ ਡੀਜ਼ਲ 90.35 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
  • ਗੁਰੂਗ੍ਰਾਮ 'ਚ ਪੈਟਰੋਲ 96.77 ਰੁਪਏ ਅਤੇ ਡੀਜ਼ਲ 89.65 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
  • ਲਖਨਊ 'ਚ ਪੈਟਰੋਲ 96.44 ਰੁਪਏ ਅਤੇ ਡੀਜ਼ਲ 89.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
  • ਵਾਰਾਣਸੀ ਵਿੱਚ ਪੈਟਰੋਲ 97.17 ਰੁਪਏ ਅਤੇ ਡੀਜ਼ਲ 90.35 ਰੁਪਏ ਹੋ ਗਿਆ ਹੈ।
  • ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
  • ਗਾਜ਼ੀਆਬਾਦ ਵਿੱਚ 96.58 ਰੁਪਏ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
 

Have something to say? Post your comment

 
 
 
 
 
Subscribe