ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਸ਼ਨੀਵਾਰ ਨੂੰ 72ਵੇਂ ਜਨਮ ਦਿਨ ’ਤੇ ਕਈ ਨੇਤਾਵਾਂ ਨੇ ਵਧਾਈ ਦਿੱਤੀ। ਉਨ੍ਹਾਂ ਦੇ ਜਨਮ ਦਿਨ ਮੌਕੇ ਵਿਕਾਸ ਦੀਆਂ ਪਿਹਲਕਦਮੀਆਂ ਕੀਤੀਆਂ ਜਾਂਦੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਸੇਵਾ’ ਗਤੀਵਿਧੀਆਂ ਸ਼ੁਰੂ ਕਰਦੀ ਹੈ। ਪੀ.ਐੱਮ. ਮੋਦੀ ਅੱਜ ਵੱਖ-ਵੱਖ ਖੇਤਰਾਂ ’ਚ ਚਾਰ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ। ਉਹ ਮੱਧ ਪ੍ਰਦੇਸ਼ ਦੇ ਇਕ ਰਾਸ਼ਟਰੀ ਪਾਰਕ ’ਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਵੀ ਛੱਡਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾਕਿ ਉਨ੍ਹਾਂ ਦੀ ਬੇਮਿਸਾਲ ਮਿਹਨਤ, ਲਗਨ ਅਤੇ ਰਚਨਾਤਮਕਤਾ ਨਾਲ ਕੀਤੇ ਜਾ ਰਹੇ ਰਾਸ਼ਟਰ ਨਿਰਮਾਣ ਦੇ ਕੰਮ ਨੂੰ ਅੱਗੇ ਵਧਦਾ ਰਹੇ। ਪੀ.ਐੱਮ. ਮੋਦੀ ਦੇ ਕੈਬਿਨਟ ਦੇ ਸਿਹਯੋਗੀਆਂ ਨੇ ਵੀ ਉਨ੍ਹਾਂ ਦੇ ਜਨਮਦਿਨ ’ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਅਗਵਾਈ ਅਤੇ ਪ੍ਰਸ਼ਾਸਿਨਕ ਹੁਨਰ ਦੀ ਸ਼ਲਾਘਾ ਕੀਤੀ। ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਭਾਰਤੀ ਸੰਸਿਕ੍ਰਤੀ ਦਾ ਸੰਚਾਲਕ ਦੱਸਿਆ, ਜਿਨ੍ਹਾਂ ਨੇ ਦੇਸ਼ ਨੂੰ ਇਸ ਦੀਆਂ ਮੂਲ ਜੜ੍ਹਾਂ ਨਾਲ ਜੋੜ ਕੇ ਹਰ ਖੇਤਰ ’ਚ ਅੱਗੇ ਲਿਜਾਣ ਦਾ ਕੰਮ ਕੀਤਾ ਹੈ।