ਲੰਡਨ : ਬ੍ਰਿਟੇਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ। ਸਾਬਕਾ ਵਿਦੇਸ਼ ਸਕੱਤਰ ਲਿਜ਼ ਟਰਸ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਟਰਸ ਨੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਜ਼ਬਰਦਸਤ ਮੁਕਾਬਲੇ ਵਿੱਚ ਹਰਾਇਆ ਹੈ। ਪਾਰਟੀ ਦੇ ਸਰ ਗ੍ਰਾਹਮ ਬ੍ਰੈਡੀ ਨੇ ਵੈਸਟਮਿੰਸਟਰ ਵਿੱਚ ਕਵੀਨ ਐਲਿਜ਼ਾਬੈਥ II ਸੈਂਟਰ ਵਿੱਚ ਨਤੀਜਿਆਂ ਦਾ ਐਲਾਨ ਕੀਤਾ।
ਕੰਜ਼ਰਵੇਟਿਵ ਪਾਰਟੀ ਨੇ ਲਿਜ਼ ਟਰਸ ਨੇ ਰਿਸ਼ੀ ਸੁਨਕ ਨੂੰ 20, 000 ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਰਿਪੋਰਟਾਂ ਅਨੁਸਾਰ ਟਰਸ ਨੂੰ 81326, ਰਿਸ਼ੀ ਸੁਨਕ ਨੂੰ 60399 ਵੋਟਾਂ ਮਿਲੀਆਂ।ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਲਈ ਚੋਣ ਸ਼ੁੱਕਰਵਾਰ ਨੂੰ ਸਮਾਪਤ ਹੋ ਗਈ ਸੀ ਤੇ ਅੱਜ ਨਤੀਜੇ ਐਲਾਨੇ ਗਏ।