Friday, November 22, 2024
 

ਮਨੋਰੰਜਨ

ਯੂਕ੍ਰੇਨ ਤੋਂ ਰੂਸ ਆਉਣ ਵਾਲਿਆਂ ਲਈ ਪੁਤਿਨ ਵਲੋਂ ਮਦਦ ਦਾ ਐਲਾਨ

August 28, 2022 10:42 AM

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਤੋਂ ਆਉਣ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਇਕ ਸਰਕਾਰੀ ਫਰਮਾਨ ’ਤੇ ਦਸਤਖ਼ਤ ਕਰਦੇ ਹੋਏ ਪੁਤਿਨ ਨੇ ਸਬੰਧਤ ਵਿਭਾਗ ਨੂੰ ਯੂਕ੍ਰੇਨ ਛੱਡਣ ਵਾਲੇ ਲੋਕਾਂ ਦੀ ਮਦਦ ਕਰਨ ਦੇ ਆਦੇਸ਼ ਦਿੱਤੇ। ਇਸ ਤਹਿਤ ਯੂਕ੍ਰੇਨ ਦੇ ਖੇਤਰ ਤੋਂ ਰੂਸ ਆਉਣ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਪੈਨਸ਼ਨਰ, ਗਰਭਵਤੀ ਔਰਤਾਂ ਅਤੇ ਅਪਾਹਜ ਸ਼ਾਮਲ ਹਨ। ਇਕ ਸਰਕਾਰੀ ਪੋਰਟਲ ’ਤੇ ਪ੍ਰਕਾਸ਼ਿਤ ਫ਼ਰਮਾਨ ਅਨੁਸਾਰ 18 ਫਰਵਰੀ ਤੋਂ ਯੂਕ੍ਰੇਨੀ ਖੇਤਰ ਛੱਡ ਕੇ ਰੂਸ ਵਿਚ ਸ਼ਰਨ ਲੈਣ ਵਾਲੇ ਲੋਕਾਂ ਲਈ 10, 000 ਰੂਬਲ (170 ਡਾਲਰ) ਮਹੀਨਾਵਾਰ ਪੈਨਸ਼ਨ ਦੀ ਅਦਾਇਗੀ ਦਾ ਪ੍ਰਬੰਧ ਕੀਤਾ ਗਿਆ ਹੈ। ਅਪਾਹਜਤਾ ਵਾਲੇ ਲੋਕ ਵੀ ਉਸੇ ਮਾਸਿਕ ਸਹਾਇਤਾ ਲਈ ਯੋਗ ਹੋਣਗੇ, ਜਦੋਂ ਕਿ ਗਰਭਵਤੀ ਔਰਤਾਂ ਇਕਮੁਸ਼ਤ ਲਾਭ ਦੀਆਂ ਹੱਕਦਾਰ ਹਨ। ਇਹ ਰਕਮ ਭਾਰਤੀ ਰੁਪਏ ਵਿੱਚ ਲਗਭਗ 13500 ਹੈ। ਫ਼ਰਮਾਨ ਵਿੱਚ ਕਿਹਾ ਗਿਆ ਹੈ ਕਿ ਭੁਗਤਾਨ ਯੂਕ੍ਰੇਨ ਦੇ ਨਾਗਰਿਕਾਂ ਅਤੇ ਸਵੈ-ਘੋਸ਼ਿਤ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰੀਪਬਲਿਕਸ ਨੂੰ ਕੀਤਾ ਜਾਵੇਗਾ। 18 ਫਰਵਰੀ ਨੂੰ ਪੁਤਿਨ ਨੇ ਡੋਨੇਟਸਕ ਅਤੇ ਲੁਹਾਨਸਕ ਤੋਂ ਰੂਸ ਪਹੁੰਚਣ ਵਾਲੇ ਹਰੇਕ ਵਿਅਕਤੀ ਨੂੰ 10, 000 ਰੂਬਲ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ। ਹੁਣ ਸਾਰੇ ਯੂਕ੍ਰੇਨੀ ਨਾਗਰਿਕਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਰੂਸ ਪਹਿਲਾਂ ਹੀ ਯੂਕ੍ਰੇਨ ਦੇ ਨਿਵਾਸੀਆਂ ਨੂੰ ਰੂਸੀ ਪਾਸਪੋਰਟ ਵੰਡ ਰਿਹਾ ਹੈ। ਜਿੱਥੇ ਯੂਕ੍ਰੇਨ ਅਤੇ ਅਮਰੀਕਾ ਦਾ ਕਹਿਣਾ ਹੈ ਕਿ ਰੂਸ ਡੋਨਬਾਸ ’ਤੇ ਜ਼ਬਰਦਸਤੀ ਕਬਜ਼ਾ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਉੱਥੇ ਰੂਸ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਅਤੇ ਰੂਸੀ ਬੋਲਣ ਵਾਲਿਆਂ ਦੀ ਰੱਖਿਆ ਲਈ ਇੱਕ ਵਿਸ਼ੇਸ਼ ਫੌਜੀ ਕਾਰਵਾਈ ਕਰ ਰਿਹਾ ਹੈ।

 

Have something to say? Post your comment

Subscribe