ਮਕਾਨ ਕਿਰਾਏ 'ਤੇ 18% ਜੀਐਸਟੀ ਦਾ ਦਾਅਵਾ ਗੁੰਮਰਾਹਕੁੰਨ ਅਤੇ ਝੂਠਾ - ਕੇਂਦਰ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇੱਕ ਸਪਸ਼ਟੀਕਰਨ ਦਿੱਤਾ ਹੈ ਕਿ ਕਿਰਾਏਦਾਰਾਂ ਨੂੰ ਮਕਾਨ ਕਿਰਾਏ 'ਤੇ 18% ਜੀਐਸਟੀ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਗੁੰਮਰਾਹਕੁੰਨ ਅਤੇ ਝੂਠੀਆਂ ਹਨ।
ਇਸ ਸਬੰਧ ਵਿੱਚ, ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ ਟਵੀਟ ਕੀਤਾ ਕਿ ਕਿਰਾਏਦਾਰਾਂ ਲਈ ਮਕਾਨ ਕਿਰਾਏ 'ਤੇ 18% ਜੀਐਸਟੀ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਗੁੰਮਰਾਹਕੁੰਨ ਹਨ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਇਸ ਦੀਆਂ ਕਾਫੀ ਖਬਰਾਂ ਵਾਇਰਲ ਹੋ ਰਹੀਆਂ ਸਨ ਕਿ ਜੀਐਸਟੀ ਨਾਲ ਰਜਿਸਟਰਡ ਮਕਾਨ ਵਿਚ ਰਹਿਣ ਵਾਲਿਆਂ ਨੂੰ GST ਦੀ ਅਦਾਇਗੀ ਵੀ ਕਰਨੀ ਪਵੇਗੀ।