Friday, November 22, 2024
 

ਮਨੋਰੰਜਨ

ਮਸ਼ਹੂਰ ਪੌਪ ਸਟਾਰ ਅਤੇ ਅਦਾਕਾਰਾ ਓਲੀਵੀਆ ਨਿਊਟਨ ਜੌਨ ਦਾ ਦਿਹਾਂਤ

August 09, 2022 09:26 AM

ਵਾਸ਼ਿੰਗਟਨ : ਚਾਰ ਵਾਰ ਗ੍ਰੈਮੀ ਪੁਰਸਕਾਰ ਜਿੱਤਣ ਵਾਲੀ ਗਾਇਕਾ ਅਤੇ ਅਦਾਕਾਰ ਓਲੀਵੀਆ ਨਿਊਟਨ-ਜੌਨ ਦਾ ਲੰਬੀ ਬਿਮਾਰੀ ਤੋਂ ਬਾਅਦ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਦੇ ਪਤੀ ਜੌਨ ਈਸਟਰਲਿੰਗ ਦੁਆਰਾ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੇ ਕੀਤੇ ਗਏ ਇਕ ਬਿਆਨ ਨੇ ਉਸ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਪੋਸਟ ਵਿੱਚ, ਉਸਨੇ ਲਿਖਿਆ, "ਡੇਮ ਓਲੀਵੀਆ ਨਿਊਟਨ-ਜੌਨ (73) ਦਾ ਅੱਜ ਸਵੇਰੇ ਦੱਖਣੀ ਕੈਲੀਫੋਰਨੀਆ ਵਿੱਚ ਦੇਹਾਂਤ ਹੋ ਗਿਆ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰੋ।"

ਆਪਣੇ ਬਿਆਨ ਵਿੱਚ, ਉਸਨੇ ਅੱਗੇ ਕਿਹਾ ਕਿ, ਓਲੀਵੀਆ 30 ਸਾਲਾਂ ਤੋਂ ਵੱਧ ਸਮੇਂ ਤੋਂ ਛਾਤੀ ਦੇ ਕੈਂਸਰ ਤੋਂ ਪੀੜਤ ਸੀ। ਓਲੀਵੀਆ ਆਪਣੇ ਪਿਛੇ ਪਤੀ ਜੌਨ ਈਸਟਰਲਿੰਗ, ਧੀ ਕਲੋਏ ਲੈਟਾਨਜ਼ੀ; ਭੈਣ ਸਾਰਾਹ ਨਿਊਟਨ-ਜੌਨ; ਭਰਾ ਟੋਬੀ ਨਿਊਟਨ-ਜਾਨ ਸਮੇਤ ਵੱਡਾ ਪਰਿਵਾਰ ਛੱਡ ਗਈ ਹੈ। ਹਾਲਾਂਕਿ ਉਸ ਦੀ ਮੌਤ ਦਾ ਕਾਰਨ ਅਜੇ ਤਕ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਗਿਆ ਹੈ।

ਇੱਕ ਨਿਊਜ਼ ਏਜੰਸੀ ਮੁਤਾਬਿਕ, ਆਸਟਰੇਲੀਆਈ ਗਾਇਕਾ ਆਪਣੇ ਚੋਟੀ ਦੇ ਹਿੱਟ ਗੀਤਾਂ ਲਈ ਜਾਣੀ ਜਾਂਦੀ ਸੀ। ਯੂਐਸਏ ਟੂਡੇ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ 26 ਸਤੰਬਰ 1948 ਨੂੰ ਕੈਂਬਰਿਜ, ਇੰਗਲੈਂਡ ਵਿੱਚ ਜਨਮੀ ਨਿਊਟਨ-ਜੌਨ 5 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਆਸਟਰੇਲੀਆ ਚਲੀ ਗਈ ਸੀ।

ਉੱਥੇ ਉਹ ਗਾਉਂਦੀ ਵੱਡੀ ਹੋਈ ਅਤੇ 16 ਸਾਲ ਦੀ ਉਮਰ ਵਿੱਚ ਇੱਕ ਪ੍ਰਤਿਭਾ ਸ਼ੋਅ ਦੀ ਜੇਤੂ ਬਣ ਗਈ। ਜਿਸ ਤੋਂ ਬਾਅਦ ਉਹ ਵਾਪਸ ਇੰਗਲੈਂਡ ਆ ਗਈ, ਜਿਸ ਤੋਂ ਬਾਅਦ ਉਸਨੇ ਪੂਰਾ ਸਮਾਂ ਗਾਉਣ ਲਈ ਪੜ੍ਹਾਈ ਛੱਡ ਦਿੱਤੀ।

ਕਥਿਤ ਤੌਰ 'ਤੇ, ਓਲੀਵੀਆ ਨੂੰ 1971 ਵਿੱਚ ਬੌਬ ਡਾਇਲਨ ਦੀ ਇਫ ਨਾਟ ਫਾਰ ਯੂ ਨਾਲ ਇੱਕ ਪੌਪ ਸਟਾਰ ਵਜੋਂ ਪਹਿਲੀ ਵੱਡੀ ਸਫਲਤਾ ਮਿਲੀ। ਸਫਲਤਾ ਨੇ ਉਸਨੂੰ ਬਿਲਬੋਰਡ ਦੇ ਹੌਟ 100 ਚਾਰਟ ਵਿੱਚ 25ਵੇਂ ਨੰਬਰ 'ਤੇ ਲਿਆ ਦਿੱਤਾ, ਅਤੇ ਨਿਊਟਨ-ਜੌਨ ਨੇ ਅੰਤਰਰਾਸ਼ਟਰੀ ਸਟਾਰਡਮ ਹਾਸਲ ਕੀਤਾ।

1973 ਵਿੱਚ, ਉਸਨੂੰ 'ਲੇਟ ਮੀ ਬੀ ਦੇਅਰ' ਲਈ ਬੈਸਟ ਫੀਮੇਲ ਗਾਇਕਾ ਦਾ ਪਹਿਲਾ ਗ੍ਰੈਮੀ ਮਿਲਿਆ। ਉਸਨੇ ਅਗਲੇ ਸਾਲ ਦੋ ਹੋਰ ਗ੍ਰੈਮੀ ਐਵਾਰਡ ਜਿੱਤੇ। ਨਿਊਟਨ-ਜੌਨ ਨੇ ਆਪਣੇ ਪੂਰੇ ਕਰੀਅਰ ਦੌਰਾਨ 12 ਗ੍ਰੈਮੀ ਜਿੱਤੇ ਹਨ।

 

Have something to say? Post your comment

Subscribe