ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ’ਚ ਇਕ ਪਤਨੀ ਦੇ ਲਾਪਤਾ ਹੋਣ ਦਾ ਅਜੀਬ ਮਾਮਲਾ ਸਾਹਮਣੇ ਆਇਆ। ਦਰਅਸਲ ਇੱਥੇ ਇਕ ਜੋੜਾ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਘੁੰਮਣ ਆਇਆ ਸੀ ਕਿ ਇਸ ਦੌਰਾਨ ਪਤਨੀ ਅਚਾਨਕ ਗਾਇਬ ਹੋ ਗਈ, ਜਿਸ ਨੂੰ ਲੱਭਣ ਲਈ ਪਤੀ ਨੇ ਕਰੀਬ ਇਕ ਕਰੋੜ ਰੁਪਏ ਖਰਚ ਕੀਤੇ ਅਤੇ ਆਖ਼ਰਕਾਰ ਜੋ ਹੋਇਆ ਉਸ ਦੇਖ ਪਤੀ ਦੇ ਵੀ ਹੋਸ਼ ਉੱਡ ਗਏ। ਦਰਅਸਲ ਵਿਸ਼ਾਖਾਪਟਨਮ ’ਚ ਔਰਤ ਆਪਣੇ ਪਤੀ ਨਾਲ ਵਿਆਹ ਦੀ ਵਰ੍ਹੇਗੰਢ ਮਨਾਉਣ ਬੀਚ ’ਤੇ ਜਾਂਦੀ ਹੈ ਅਤੇ ਇਸ ਦੌਰਾਨ ਅਚਾਨਕ ਉਹ ਗਾਇਬ ਹੋ ਗਈ। ਪਤੀ ਨੂੰ ਲੱਗਾ ਕਿ ਸ਼ਾਇਦ ਉਹ ਬੀਚ ’ਚ ਡੁੱਬ ਗਈ ਹੈ। ਇਸ ਕਾਰਨ ਪਤੀ ਪਰੇਸ਼ਾਨ ਹੋ ਗਿਆ ਅਤੇ ਜਲ ਸੈਨਾ, ਮਰੀਨ ਪੁਲਿਸ, ਗੋਤਾਖੋਰਾਂ ਅਤੇ ਮਛੇਰਿਆਂ ਦੀ ਮਦਦ ਨਾਲ ਉਸ ਨੇ ਪਤਨੀ ਨੂੰ ਲੱਭਣਾ ਸ਼ੁਰੂ ਕੀਤਾ, ਜਿਸ ’ਚ ਕਰੀਬ ਇਕ ਕਰੋੜ ਰੁਪਏ ਦਾ ਖਰਚ ਵੀ ਆ ਜਾਂਦਾ ਹੈ ਪਰ ਬਾਅਦ ’ਚ ਨੇਲੋਰ ’ਚ ਜਦੋਂ ਪਤਨੀ ਆਪਣੇ ਪ੍ਰੇਮੀ ਨਾਲ ਮਿਲੀ ਤਾਂ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਜ਼ਿਕਰਯੋਗ ਹੈ ਤਲਾਸ਼ੀ ਮੁਹਿੰਮ ’ਚ ਲਗਭਗ ਅਨੁਮਾਨਿਤ ਲਾਗਤ ਇਕ ਕਰੋੜ ਰੁਪਏ ਦਾ ਖਰਚ ਆਇਆ, ਕਿਉਂਕਿ ਆਪਰੇਸ਼ਨ 2 ਦਿਨਾਂ ਤੋਂ ਵੱਧ ਸਮੇਂ ਤੋਂ ਚਲਿਆ ਸੀ। ਪੁਲਿਸ ਅਤੇ ਜਲ ਸੈਨਾ ਵਲੋਂ ਲਗਾਤਾਰ ਚਲਾਈ ਜਾ ਰਹੀ ਤਲਾਸ਼ ਮੁਹਿੰਮ ਦਰਮਿਆਨ ਅਚਾਨਕ ਉਸ ਸਮੇਂ ਟਵੀਸਟ ਆਇਆ, ਜਦੋਂ ਗਾਇਬ ਹੋਈ ਕੁੜੀ ਨੇ ਆਪਣੀ ਮਾਂ ਨੂੰ ਮੈਸੇਜ ਰਾਹੀਂ ਆਪਣੇ ਟਿਕਾਣੇ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਰਵੀ ਨਾਲ ਨੇਲੂਰ (ਆਂਧਰਾ ਪ੍ਰਦੇਸ਼) ਦੌੜ ਗਈ ਹੈ। ਦੱਸਣਯੋਗ ਹੈ ਕਿ ਵਿਸ਼ਾਖਾਪਟਨਮ ਦੀ ਰਹਿੰਦੇ ਹੋਏ ਸਾਈਂ ਪ੍ਰਿਆ ਦਾ ਵਿਆਹ 2020 ’ਚ ਸ਼੍ਰੀਕਾਕੁਲਮ ਦੇ ਸ਼੍ਰੀਨਿਵਾਸ ਨਾਲ ਹੋਇਆ ਸੀ। ਉਹ ਹਾਲੇ ਪੜ੍ਹਾਈ ਕਰ ਰਹੀ ਹੈ ਅਤੇ ਉਸ ਦਾ ਪਤੀ ਹੈਦਰਾਬਾਦ ਦੀ ਇਕ ਫਾਰਮੇਸੀ ਕੰਪਨੀ ’ਚ ਕਰਮਚਾਰੀ ਹੈ ਅਤੇ ਵਿਆਹ ਦੀ ਵਰ੍ਹੇਗੰਢ ਮਨਾਉਣ ਉਹ ਸਿੰਹਾਚਲਮ ਮੰਦਰ ਅਤੇ ਉੱਥੇ ਦੇ ਸਮੁੰਦਰ ਤੱਟ ’ਤੇ ਘੁੰਮਣ ਗਏ ਸਨ।