ਮਾਨਚੈਸਟਰ : ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਫੈਸਲਾਕੁੰਨ ਮੈਚ ਅੱਜ ਓਲਡ ਟ੍ਰੈਫਰਡ, ਮਾਨਚੈਸਟਰ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲਾ ਵਨਡੇ 10 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਇੰਗਲੈਂਡ ਨੇ ਦੂਜਾ ਵਨਡੇ 100 ਦੌੜਾਂ ਨਾਲ ਜਿੱਤਿਆ ਸੀ। ਅਜਿਹੇ 'ਚ ਇਹ ਮੈਚ ਜਿੱਤ ਕੇ ਦੋਵੇਂ ਟੀਮਾਂ ਵਨਡੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੁਣਗੀਆਂ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
39 ਓਵਰਾਂ ਤੋਂ ਬਾਅਦ ਇੰਗਲੈਂਡ ਨੇ ਸੱਤ ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ ਬਣਾਈਆਂ। ਫਿਲਹਾਲ ਕ੍ਰੇਗ ਓਵਰਟਨ ਅੱਠ ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਅਤੇ ਡੇਵਿਡ ਵਿਲੀ ਦੋ ਦੌੜਾਂ ਬਣਾ ਚੁੱਕੇ ਹਨ। ਹਾਰਦਿਕ ਪੰਡਯਾ ਨੇ ਚਾਰ ਵਿਕਟਾਂ ਲਈਆਂ ਹਨ। ਵਨਡੇ 'ਚ ਇਹ ਉਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਹੈ। ਇਸ ਤੋਂ ਪਹਿਲਾਂ 2016 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਧਰਮਸ਼ਾਲਾ ਵਿੱਚ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਹਾਰਦਿਕ ਨੇ 37ਵੇਂ ਓਵਰ ਵਿੱਚ ਜੋਸ ਬਟਲਰ (60 ਦੌੜਾਂ) ਅਤੇ ਲਿਆਮ ਲਿਵਿੰਗਸਟੋਨ (27 ਦੌੜਾਂ) ਨੂੰ ਪੈਵੇਲੀਅਨ ਭੇਜਿਆ।
ਇੰਗਲੈਂਡ ਨੂੰ ਛੇਵਾਂ ਝਟਕਾ 37ਵੇਂ ਓਵਰ 'ਚ 198 ਦੇ ਸਕੋਰ 'ਤੇ ਲੱਗਾ। ਹਾਰਦਿਕ ਪੰਡਯਾ ਨੇ ਲਿਆਮ ਲਿਵਿੰਗਸਟੋਨ ਨੂੰ ਬਾਊਂਡਰੀ 'ਤੇ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾਇਆ। ਇਸ ਤੋਂ ਦੋ ਗੇਂਦਾਂ ਪਹਿਲਾਂ ਲਿਵਿੰਗਸਟੋਨ ਨੇ ਛੱਕਾ ਲਗਾਇਆ ਸੀ। ਲਿਵਿੰਗਸਟੋਨ ਨੇ ਫਿਰ ਛੱਕਾ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਵਿਕਟ ਗੁਆ ਦਿੱਤਾ। ਲਿਵਿੰਗਸਟੋਨ ਨੇ 31 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹਾਰਦਿਕ ਨੇ ਓਵਰ ਦੀ ਆਖਰੀ ਗੇਂਦ 'ਤੇ ਜੋਸ ਬਟਲਰ ਨੂੰ ਪੈਵੇਲੀਅਨ ਭੇਜ ਦਿੱਤਾ। ਬਟਲਰ 80 ਗੇਂਦਾਂ 'ਤੇ 60 ਦੌੜਾਂ ਬਣਾ ਕੇ ਆਊਟ ਹੋ ਗਿਆ। ਜਡੇਜਾ ਨੇ ਬਟਲਰ ਦਾ ਸਭ ਤੋਂ ਵਧੀਆ ਕੈਚ ਲਿਆ। ਬਟਲਰ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਜੜੇ। ਹਾਰਦਿਕ ਹੁਣ ਤੱਕ ਚਾਰ ਵਿਕਟਾਂ ਲੈ ਚੁੱਕੇ ਹਨ। 37 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ ਸੱਤ ਵਿਕਟਾਂ 'ਤੇ 199 ਦੌੜਾਂ ਹੈ। ਫਿਲਹਾਲ ਕਰੀਗ ਓਵਰਟਨ ਅਤੇ ਡੇਵਿਡ ਵਿਲੀ ਕ੍ਰੀਜ਼ 'ਤੇ ਹਨ।