Friday, November 22, 2024
 

ਰਾਸ਼ਟਰੀ

ਕੇਰਲ 'ਚ RSS ਦਫਤਰ 'ਤੇ ਸੁੱਟਿਆ ਬੰਬ, ਇਲਾਕੇ 'ਚ ਦਹਿਸ਼ਤ

July 12, 2022 09:43 AM

ਕੰਨੂਰ : ਕੇਰਲ ਦੇ ਕੰਨੂਰ ਜ਼ਿਲੇ ਦੇ ਪਯਾਨੂਰ 'ਚ ਆਰਐੱਸਐੱਸ ਦੇ ਦਫ਼ਤਰ 'ਤੇ ਬੰਬ ਸੁੱਟੇ ਜਾਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪਯਾਨੂਰ ਪੁਲਿਸ ਅਨੁਸਾਰ ਇਹ ਘਟਨਾ ਅੱਜ ਸਵੇਰੇ ਵਾਪਰੀ, ਹਮਲੇ ਵਿੱਚ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਅਗਲੇਰੀ ਜਾਂਚ ਜਾਰੀ ਹੈ। ਇਸ ਘਟਨਾ 'ਚ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਹਮਲਾ ਕਿਸਨੇ ਅਤੇ ਕਿਸ ਇਰਾਦੇ ਨਾਲ ਕੀਤਾ ? ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਹਰ ਪੱਧਰ ਤੋਂ ਜਾਂਚ ਕਰ ਰਹੀ ਹੈ।

 

Have something to say? Post your comment

 
 
 
 
 
Subscribe