ਚੀਨ ਅਜੇ ਕਰੋਨਾ ਵਾਇਰਸ ਦੀ ਜਕੜ ਵਿਚੋਂ ਨਿਕਲਣ ਦਾ ਯਤਨ ਕਰ ਰਿਹਾ ਹੈ ਇਸ ਦੇ ਚਲਦਿਆਂ ਚੀਨ ਦੇ ਯੁਨਾਨ ਸੂਬੇ ਵਿਚ ਨਵੇਂ ਵਾਇਰਸ ਨੇ ਦਸਤਕ ਦਿੱਤੀ ਜਿਸ ਦਾ ਨਾਮ ਹੰਤਾ ਵਾਇਰਸ ਦੱਸਿਆ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਬੱਸ ਵਿੱਚ ਸ਼ਾਡੋਂਗ ਸੂਬੇ ਤੋਂ ਵਾਪਸ ਆ ਰਿਹਾ ਸੀ ਅਤੇ ਉਹਨਾਂ ਦੀ ਜਾਂਚ ਕਰਦਿਆਂ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਿੱਚ ਸਵਾਰ 32 ਯਾਤਰੀਆਂ ਦੀ ਜਾਂਚ ਕੀਤਾ ਜਾ ਰਿਹਾ ਹੈ। ਯੂ ਐਸ ਸੈਂਟਰ ਆਫ਼ ਡਸੀਜ਼ ਐਡ ਕੰਟਰੋਲ ਅਨੁਸਾਰ ਇਹ ਵਾਇਰਸ ਚੂਹਿਆਂ ਤੋਂ ਫੈਲਦਾ ਹੈ ਜੋ ਉਨ੍ਹਾਂ ਦੇ ਮਲ-ਮੂਤਰ ਅਤੇ ਥੁੱਕ ਵਿਚ ਹੁੰਦਾ ਹੈ ਅਤੇ ਚੂਹਿਆਂ ਵੱਲੋਂ ਹਵਾ ਵਿੱਚ ਛੱਡੇ ਜਾਣ ਤੇ ਇਨਸਾਨੀ ਸਰੀਰ ਵਿਚ ਦਾਖਲ ਹੁੰਦਾ ਹੈ।
ਏਸ ਦੇ ਸ਼ੁਰੂਆਤੀ ਲੱਛਣ ਠੰਡ ਲੱਗਣ ਨਾਲ ਬੁਖ਼ਾਰ ਹੁੰਦਾ ਹੈ ਅਤੇ ਬਾਅਦ ਵਿੱਚ ਮਾਸਪੇਸ਼ੀਆਂ ਵਿੱਚ ਦਰਦ, ਇਕ ਦੋ ਦਿਨ ਬਾਦ ਸੁੱਕੀ ਖੰਘ ਅਤੇ ਸਿਰ ਦਰਦ ਹੁੰਦਾ ਹੈ ਉਲਟੀਆਂ ਆਉਂਦੀਆਂ ਹਨ, ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ।