Tuesday, November 12, 2024
 

ਸਿਆਸੀ

‘ਆਪ’ ਦੇ ਦਿਮਾਗ ਨੂੰ ਚੜ੍ਹਿਆ 92 ਵਿਧਾਇਕਾਂ ਵਾਲਾ ਬੁਖਾਰ ਛੇਤੀ ਲਹਿ ਗਿਆ - ਰਾਜੇਵਾਲ

June 26, 2022 09:59 PM

ਚੰਡੀਗੜ੍ਹ : ਸਾਂਝੇ ਸਮਾਜ ਮੋਰਚੇ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੰਗਰੂਰ ਲੋਕ ਸਭਾ ਉਪ ਚੋਣ ’ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਦੀ ਸਿਆਸਤ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ।

ਲੋਕਾਂ ਨੇ ‘ਆਪ’ ਦੇ ਦਿਮਾਗ ਨੂੰ ਚੜ੍ਹਿਆ 92 ਵਿਧਾਇਕਾਂ ਵਾਲਾ ਬੁਖਾਰ ਬਹੁਤ ਛੇਤੀ ਲਾਹ ਦਿੱਤਾ ਹੈ ਅਤੇ ਹੁਣ ਭਗਵੰਤ ਮਾਨ ਸਰਕਾਰ ਨੂੰ ਜ਼ਮੀਨ ’ਤੇ ਆ ਕੇ ਲੋਕਾਂ ਲਈ ਕੰਮ ਕਰਨਾ ਪਵੇਗਾ।

ਰਾਜੇਵਾਲ ਨੇ ਆਖਿਆ ਕਿ ਸੰਗਰੂਰ ਉੱਪ-ਚੋਣ ਦੇ ਨਤੀਜੇ ਨੇ ‘ਆਪ’ ਦੇ ਹੰਕਾਰ ਨੂੰ ਨਾ ਸਿਰਫ ਤੋੜਿਆ ਹੈ, ਬਲਕਿ ਇਹ ਸੰਕੇਤ ਵੀ ਦਿੱਤਾ ਹੈ ਕਿ ਪੰਜਾਬ ਦੇ ਲੋਕ ਜੇਕਰ ਕਿਸੇ ਨੂੰ ਸਿਰ ’ਤੇ ਬਿਠਾਉਣਾ ਜਾਣਦੇ ਹਨ ਤਾਂ ਲਾਹ ਕੇ ਹੇਠਾਂ ਸੁੱਟਣਾ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ‘ਆਪ’ ਦੀ ਡਰਾਮੇਬਾਜ਼ੀ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ ਅਤੇ ਜਿਸ ਉਮੀਦ ’ਤੇ ਕੰਮ ਲਈ ਸੱਤਾ ਸੰਭਾਲੀ ਸੀ, ਉਸ ਨੂੰ ਪੂਰਾ ਕਰਨਾ ਪਵੇਗਾ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭੂਚਾਲ ਨੇ ਭਾਰੀ ਤਬਾਹੀ ਮਚਾਈ; ਕਿਊਬਾ 'ਚ 6.8 ਤੀਬਰਤਾ ਦੇ 2 ਭੂਚਾਲ ਕਾਰਨ ਦਹਿਸ਼ਤ

ਵਿਧਾਨ ਸਭਾ ਉਪ ਚੋਣਾਂ: ਬੀਜੇਪੀ ਨੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਉਮੀਦਵਾਰਾਂ ਦੀ ਸੂਚੀ ਜਾਰੀ

ਅੱਜ ਐਮਵੀਏ ਦੀ ਸੂਚੀ ਜਾਰੀ ਕੀਤੀ ਜਾਵੇਗੀ: ਸੰਜੇ ਰਾਉਤ

ਪ੍ਰਿਯੰਕਾ ਗਾਂਧੀ ਅੱਜ ਉਪ ਚੋਣ ਲਈ ਨਾਮਜ਼ਦਗੀ ਕਰਨਗੇ ਦਾਖ਼ਲ

ਬ੍ਰਾਜ਼ੀਲ 'ਚ ਵੱਡਾ ਹਾਦਸਾ, 62 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕ੍ਰੈਸ਼; ਸਾਰੇ ਯਾਤਰੀਆਂ ਦੀ ਮੌਤ

ਲੋਕ ਸਭਾ ਵਿਚ ਭਾਵੇਂ ਭਾਜਪਾ ਕਮਜ਼ੋਰ ਹੋਈ ਹੈ, ਪਰ ਰਾਜ ਸਭਾ ਵਿਚ ਇਸ ਦੀ ਤਾਕਤ ਵਧੇਗੀ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅਹੁਦਾ ਸੰਭਾਲਿਆ

ਮੋਦੀ 9 ਜੂਨ ਨੂੰ ਸ਼ਾਮ 6 ਵਜੇ ਸਹੁੰ ਚੁੱਕਣਗੇ

ਸ਼ਿਵ ਸੈਨਾ ਆਗੂ ਰਵਿੰਦਰ ਦੱਤਾਰਾਮ ਵਾਇਕਰ ਸਿਰਫ਼ 48 ਵੋਟਾਂ ਨਾਲ ਜੇਤੂ

ਓਡੀਸ਼ਾ 'ਚ ਭਾਜਪਾ ਕੋਲ 78 ਵਿਧਾਨ ਸਭਾ ਸੀਟਾਂ, ਬੀਜੇਡੀ ਦੀ ਵੱਡੀ ਹਾਰ

 
 
 
 
Subscribe