Friday, November 22, 2024
 

ਰਾਸ਼ਟਰੀ

ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆ ਰਹੀ ਹੈ ਮਾਨਸਾ ਪੁਲਿਸ

June 14, 2022 07:44 PM

ਨਵੀਂ ਦਿੱਲੀ : ਗੈਂਗਸਟਰ ਲਾਰੈਂਸ ਨੂੰ ਪੰਜਾਬ ਪੁਲਿਸ ਨੇ ਆਪਣੀ ਕਸਟੱਡੀ ਵਿਚ ਲੈ ਲਿਆ ਹੈ। ਹੁਣ ਉਸ ਨੂੰ ਪੰਜਾਬ ਲਿਆਉਣ ਲਈ ਟ੍ਰਾਂਜਿਟ ਰਿਮਾਂਡ ‘ਤੇ ਸੁਣਵਾਈ ਜਲਦ ਹੋਵੇਗੀ। ਲਾਰੈਂਸ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ 2 ਬੁਲੇਟ ਪਰੂਫ ਗੱਡੀਆਂ ਲੈ ਕੇ ਪਹੁੰਚੀ ਹੈ।

ਲਾਰੈਂਸ ਤੋਂ ਹੁਣ ਸਿੱਧੂ ਮੂਸੇਵਾਲਾ ਹੱਤਿਆਕਾਂਡ ਬਾਰੇ ਪੁੱਛਗਿਛ ਕੀਤੀ ਜਾਵੇਗੀ। ਸਿੱਧੂ ਦੀ ਹੱਤਿਆ ਦੇ ਬਾਅਦ ਲਾਰੈਂਸ ਗੈਂਗ ਨੇ ਹੀ ਇਸ ਦੀ ਜ਼ਿੰਮੇਵਾਰੀ ਲਈ ਸੀ। ਪੰਜਾਬ ਪੁਲਿਸ ਦਿੱਲੀ ਵਿਚ ਭਾਰੀ ਸਕਿਓਰਿਟੀ ਲੈ ਕੇ ਪਹੁੰਚੀ ਹੈ। ਇਸ ਤੋਂ ਇਲਾਵਾ 50 ਅਧਿਕਾਰੀ ਲਾਰੈਂਸ ਨੂੰ ਲੈਣ ਪਹੁੰਚੇ ਹਨ।

ਪੰਜਾਬ ਪੁਲਿਸ ਨੇ ਵੀਡੀਓ ਕੈਮਰਾ ਵੀ ਰੱਖਿਆ ਹੈ ਤੇ ਲਾਰੈਂਸ ਨੂੰ ਲੈ ਜਾਣ ਦੀ ਵੀਡੀਓ ਰਿਕਾਰਡਿੰਗ ਦੀ ਗੱਲ ਕੀਤੀ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਲਾਰੈਂਸ ਦੀ ਸੁਰੱਖਿਆ ਦਾ ਕੋਈ ਖਤਰਾ ਨਹੀਂ ਹੈ। ਗੱਡੀਆਂ ਵਿਚ ਕੈਮਰੇ ਲੱਗੇ ਹਨ ਤੇ ਪੁਲਿਸ ਮੁਲਾਜ਼ਮਾਂ ਕੋਲ ਆਧੁਨਿਕ ਹਥਿਆਰ ਹਨ।

ਪੰਜਾਬ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿਚ 2 ਅਰਜ਼ੀਆਂ ਲਗਾਈਆਂ ਸਨ। ਪਹਿਲੀ ਅਰਜ਼ੀ ਮਾਨਸਾ ਕੋਰਟ ਤੋਂ ਜਾਰੀ ਗੈਂਗਸਟਰ ਲਾਰੈਂਸ ਦਾ ਅਰੈਸਟ ਵਾਰੰਟ ਸੀ ਜਿਸ ਵਿਚ ਉਸ ਨੂੰ ਮੂਸੇਵਾਲਾ ਹੱਤਿਆਕਾਂਡ ਵਿਚ ਦੋਸ਼ੀ ਬਣਾਇਆ ਗਿਆ ਹੈ।ਇਸ ਮਾਮਲੇ ਦੀ ਸੁਣਵਾਈ ਵਿਚ ਹੀ ਪੰਜਾਬ ਪੁਲਿਸ ਨੂੰ ਲਾਰੈਂਸ ਦੀ ਗ੍ਰਿਫਤਾਰੀ ਦੀ ਇਜਾਜ਼ਤ ਮਿਲੀ ਹੈ।

ਦੂਜੀ ਅਰਜ਼ੀ ਲਾਰੈਂਸ ਦੇ ਟ੍ਰਾਂਜਿਟ ਰਿਮਾਂਡ ਦੀ ਹੈ ਜਿਸ ਵਿਚ ਉਸ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਜਾਣਾ ਹੈ। ਇਸ ਨੂੰ ਲੈ ਕੇ ਕੋਰਟ ਅਜੇ ਵਿਚਾਰ ਕਰੇਗੀ।ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਮੂਸੇਵਾਲਾ ਹੱਤਿਆਕਾਂਡ ਵਿਚ ਲਾਰੈਂਸ ਦੀ ਭੂਮਿਕਾ ਦੇ ਸਬੂਤ ਦਿਖਾਏ। ਇਸ ਲਈ ਪੰਜਾਬ ਪੁਲਿਸ ਮਾਨਸਾ ਕੋਰਟ ਦਾ ਅਰੈਸਟ ਵਾਰੰਟ ਲੈ ਕੇ ਗਏ ਜੋ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ਦੇ ਆਧਾਰ ‘ਤੇ ਦਰਜ ਕੇਸ ਦੇ ਆਧਾਰ ‘ਤੇ ਮਿਲਿਆ ਸੀ।

ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਕੋਰਟ ਵਿਚ ਗੋਲਡੀ ਬਰਾੜ, ਲਾਰੈਂਸ ਗੈਂਗ ਤੇ ਸਚਿਨ ਥਾਪਨ ਦੀ ਫੇਸਬੁੱਕ ਪੋਸਟ ਦਿਖਾਈ। ਦੂਜੇ ਪਾਸੇ ਇਸ ਮਾਮਲੇ ਵਿਚ ਲਾਰੈਂਸ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਲਾਰੈਂਸ ਨੂੰ ਹੱਥਕੜੀ ਵਿਚ ਲੈ ਜਾਏ।

ਪੁਲਿਸ ਕੋਈ ਅਜਿਹਾ ਮੌਕਾ ਨਾ ਛੱਡੇ ਜਿਸ ਵਿਚ ਫੇਕ ਐਨਕਾਊਂਟਰ ਦੀ ਕੋਈ ਗੁੰਜਾਇਸ਼ ਬਚੇ। ਗੈਂਗਸਟਰ ਲਾਰੈਂਸ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸ ਦਾ ਤਰਕ ਹੈ ਕਿ ਪੰਜਾਬ ਪੁਲਿਸ ਮੂਸੇਵਾਲਾ ਹੱਤਿਆਕਾਂਡ ਨੂੰ ਲੈ ਕੇ ਉਸ ਦਾ ਐਨਕਾਊਂਟਰ ਕਰ ਸਕਦੀ ਹੈ। ਉਸ ਨੇ ਇਸ ਮਾਮਲੇ ਵਿਚ ਲਾਰੈਂਸ ਨੇ ਐੱਨਆਈਏ ਕੋਰਟ ਤੇ ਪੰਜਾਬ ਤੇ ਹਰਿਆਣਾ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ।

 

Have something to say? Post your comment

 
 
 
 
 
Subscribe