Friday, November 22, 2024
 

ਰਾਸ਼ਟਰੀ

ਸਿੱਧੂ ਮੂਸੇਵਾਲਾ ਕੇਸ 'ਚ CBI ਦਾ ਪੰਜਾਬ ਪੁਲਿਸ ਨੂੰ ਜਵਾਬ, ਪੜ੍ਹੋ ਕੀ ਕਿਹਾ

June 09, 2022 07:15 PM

ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਗੋਲਡੀ ਬਰਾੜ ਤੇ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾਣ ਦੀ ਅਪੀਲ ਦੀਆਂ ਤਰੀਕਾਂ ‘ਤੇ ਪੰਜਾਬ ਪੁਲਿਸ ਤੇ ਸੀਬੀਆਈ ਹੁਣ ਆਹਮੋ-ਸਾਹਮਣੇ ਹੈ।

ਪੰਜਾਬ ਪੁਲਿਸ ਦਾ ਦਾਅਵਾ ਸੀ ਕਿ ਉਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ 10 ਦਿਨ ਪਹਿਲਾਂ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਰਿਕਵੈਸਟ ਸੀਬੀਆਈ ਨੂੰ ਭੇਜੀ ਸੀ ਜਦੋਂ ਕਿ ਸੀਬੀਆਈ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਹੱਤਿਆ ਦੇ 1 ਦਿਨ ਬਾਅਦ ਇਹ ਅਪੀਲ ਸੀਬੀਆਈ ਨੂੰ ਭੇਜੀ ਸੀ।

ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਹੋ ਰਹੀ ਸਿਆਸੀ ਬਿਆਨਬਾਜ਼ੀਆਂ ਦੇ ਬਾਅਦ ਜਾਂਚ ਏਜੰਸੀਆਂ ਵੀ ਆਹਮੋ-ਸਾਹਮਣੇ ਆ ਗਈਆਂ ਹਨ। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹਤਿਆਰਾ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਨੂੰ ਲੈ ਕੇ ਦਾਅਵਾ ਕੀਤਾ ਸੀ ਕਿ ਹੱਤਿਆ ਦੇ 10 ਦਿਨ ਪਹਿਲਾਂ ਯਾਨੀ 19 ਮਈ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਸੀਬੀਆਈ ਨੂੰ ਕੀਤੀ ਗਈ ਸੀ। ਪੰਜਾਬ ਪੁਲਿਸ ਦੇ ਇਸ ਦਾਅਵੇ ਨੂੰ ਸੀਬੀਆਈ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਸੀਬੀਆਈ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਭੇਜੀ ਗਈ ਇਹ ਅਪੀਲ ਉੁਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਇੱਕ ਦਿਨ ਬਾਅਦ ਯਾਨੀ 30 ਮਈ 2022 ਨੂੰ ਈ-ਮੇਲ ਜ਼ਰੀਏ ਮਿਲੀ ਸੀ। ਸੀਬੀਆਈ ਦਾ ਅਧਿਕਾਰਕ ਤੌਰ ‘ਤੇ ਕਹਿਣਾ ਹੈ ਕਿ ਜੋ ਈ-ਮੇਲ 30 ਮਈ 2022 ਨੂੰ ਮਿਲੀ ਉਸੇ ਈ-ਮੇਲ ਵਿਚ 19 ਮਈ 2022 ਦੀ ਇੱਕ ਚਿੱਠੀ ਵੀ ਅਟੈਚ ਸੀ। ਸੀਬੀਆਈ ਦਾ ਇਹ ਵੀ ਕਹਿਣਾ ਹੈ ਕਿ 30 ਮਈ 2022 ਨੂੰ ਹੀ ਪੰਜਾਬ ਪੁਲਿਸ ਵੱਲੋਂ ਭੇਜੀ ਗਈ ਹਾਰਡ ਕਾਪੀ ਵੀ ਸੀਬੀਆਈ ਨੂੰ ਮਿਲੀ ਸੀ।

ਸੀਬੀਆਈ ਮੁਤਾਬਕ ਪੰਜਾਬ ਪੁਲਿਸ ਵੱਲੋਂ ਭੇਜੀ ਗਈ ਇਸ ਰੈੱਡ ਕਾਰਨਰ ਜਾਰੀ ਕਰਨ ਦੀ ਅਪੀਲ ਨੂੰ 2 ਜੂਨ 2022 ਨੂੰ ਇੰਟਰਪੋਲ ਮੁੱਖ ਦਫਤਰ ਲਿਓਂਸ ਭੇਜ ਦਿੱਤਾ ਗਿਆ ਸੀ ਪਰ ਸਵਾਲ ਇਹ ਵੀ ਉਠਦਾ ਹੈ ਕਿ ਆਖਿਰ ਪੰਜਾਬ ਪੁਲਿਸ ਨੇ ਹੱਤਿਆ ਦੇ 10 ਦਿਨ ਪਹਿਲਾਂ ਰੈੱਡ ਕਾਰਨਰ ਨੋਟਿਸ ਦਾ ਬਿਆਨ ਜਾਰੀ ਕਿਉਂ ਕੀਤਾ?

 

Have something to say? Post your comment

 
 
 
 
 
Subscribe