Friday, November 22, 2024
 

ਮਨੋਰੰਜਨ

ਕੰਗਨਾ ਦੀ ਫਿਲਮ ‘ਧਾਕੜ’ ਦੀਆਂ ਦੇਸ਼ ਭਰ ‘ਚ ਵਿਕੀਆਂ ਮਹਿਜ਼ 20 ਟਿਕਟਾਂ

May 28, 2022 06:07 PM

ਮੁੰਬਈ : ਕੰਗਨਾ ਰਣੌਤ ਦੀ ਐਕਸ਼ਨ ਫਿਲਮ ‘ਧਾਕੜ’ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਫਿਲਮ ਨੇ 8 ਦਿਨਾਂ ‘ਚ ਸਿਰਫ 3 ਕਰੋੜ ਦੀ ਕਮਾਈ ਕੀਤੀ ਹੈ।

ਫਿਲਮ ਲਈ ਅੱਠਵਾਂ ਦਿਨ ਬਹੁਤ ਨਿਰਾਸ਼ਾਜਨਕ ਨਿਕਲਿਆ। ਫਿਲਮ ਦੇ ਅੱਠਵੇਂ ਦਿਨ ਦੇਸ਼ ਭਰ ਵਿੱਚ ਸਿਰਫ਼ 20 ਟਿਕਟਾਂ ਹੀ ਵਿਕੀਆਂ। ਫਿਲਮ ਨੇ ਅੱਠਵੇਂ ਦਿਨ ਸਿਰਫ 4420 ਰੁਪਏ ਦੀ ਕਮਾਈ ਕੀਤੀ ਹੈ। ਹਾਂ ਅਜਿਹਾ ਹੀ ਹੋਇਆ ਹੈ ਫਿਲਮ ਨੇ ਅੱਠਵੇਂ ਦਿਨ ਸਿਰਫ 4420 ਰੁਪਏ ਹੀ ਕਮਾਏ ਹਨ।

ਫ਼ਿਲਮ ਦੇ ਪਹਿਲੇ ਹੀ ਕਈ ਸ਼ੋਅਜ਼ ਰੱਦ ਕਰ ਦਿੱਤੇ ਗਏ ਸਨ। ‘ਧਾਕੜ’ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਮਹਿਲਾ ਆਧਾਰਿਤ ਫ਼ਿਲਮ ਹੈ। ਜੇਕਰ ਅਸੀਂ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਹੁਣ ਤਕ ਦੀ ਸਭ ਤੋਂ ਵੱਡੀ ਨੁਕਸਾਨ ਉਠਾਉਣ ਵਾਲੀ ਫ਼ਿਲਮ ਸਾਬਿਤ ਹੋਈ ਹੈ।

ਰਿਪੋਰਟ ਮੁਤਾਬਕ ਫ਼ਿਲਮ ਸਿਰਫ 3 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਪਾਈ। ਵੀਕੈਂਡ ’ਤੇ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਕਿ ਜ਼ਿਆਦਾਤਰ ਥਾਵਾਂ ’ਤੇ ਸੋਮਵਾਰ ਤੋਂ ਹੀ ਫ਼ਿਲਮ ਬੰਦ ਕਰ ਦਿੱਤੀ ਗਈ। ਫ਼ਿਲਮ ਨੂੰ ਮੁੰਬਈ ਦੇ ਸਾਰੇ ਸਿਨੇਮਾਘਰਾਂ ਤੋਂ ਇਕ ਹਫ਼ਤੇ ਅੰਦਰ ਹੀ ਹਟਾ ਦਿੱਤੀ ਗਈ ਹੈ।

ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹਿਣ ਕਾਰਨ ਸਿੱਧਾ ਅਸਰ ਫ਼ਿਲਮ ਦੇ OTT ਤੇ ਸੈਟੇਲਾਈਟ ਰਾਈਟਸ ਦੀ ਡੀਲ ’ਤੇ ਪਿਆ ਹੈ। ਰਿਪੋਰਟ ਮੁਤਾਬਕ ਫ਼ਿਲਮ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਹੁਣ ਇਸ ਦੇ OTT ਤੇ ਸੈਟੇਲਾਈਟ ਰਾਈਟਸ ਵੀ ਨਹੀਂ ਵਿਕ ਰਹੇ ਹਨ ਕਿਉਂਕਿ ਮੇਕਰਜ਼ ਨੂੰ ਕੋਈ ਖਰੀਦਦਾਰ ਹੀ ਨਹੀਂ ਮਿਲ ਰਿਹਾ ਹੈ।

 

Have something to say? Post your comment

Subscribe