ਨਵੀਂ ਦਿੱਲੀ : ਭਾਰਤ (India) ਨੇ ਕਣਕ ਬਰਾਮਦ (Wheat export) ਕਰਨ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ। ਸਰਕਾਰ ਮੁਤਾਬਕ ਇਹ ਫ਼ੈਸਲਾ ਵਧ ਰਹੀਆਂ ਘਰੇਲੂ ਕੀਮਤਾਂ ’ਤੇ ਕਾਬੂ ਰੱਖਣ ਲਈ ਕੀਤਾ ਗਿਆ ਹੈ। ਵਿਦੇਸ਼ ਵਪਾਰ ਡਾਇਰੈਕਟਰ ਜਨਰਲ (DGFT) ਨੇ ਦੱਸਿਆ ਕਿ ਬਰਾਮਦ ਦੇ ਜਿਨ੍ਹਾਂ ਸੌਦਿਆਂ ਲਈ 13 ਮਈ ਤੋਂ ਪਹਿਲਾਂ ‘ਲੈਟਰ ਆਫ ਕਰੈਡਿਟ’ (LOC) ਜਾਰੀ ਹੋ ਚੁੱਕਾ ਹੈ, ਉਨ੍ਹਾਂ ਨੂੰ ਬਰਾਮਦ ਕਰਨ ਦੀ ਮਨਜ਼ੂਰੀ ਹੋਵੇਗੀ।
ਸਰਕਾਰ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਦੂਜੇ ਮੁਲਕਾਂ ਨੂੰ ਕਣਕ ਦੀ ਬਰਾਮਦ ਭਾਰਤ ਸਰਕਾਰ (Indian Government) ਵੱਲੋਂ ਇਜਾਜ਼ਤ ਦੇਣ ਉਤੇ ਨਿਰਭਰ ਕਰੇਗੀ। ਦੂਜੇ ਮੁਲਕਾਂ ਨੂੰ ਕਣਕ ਦੀ ਬਰਾਮਦ (Wheat export) ਉਨ੍ਹਾਂ ਦੀਆਂ ਖੁਰਾਕੀ ਲੋੜਾਂ ਮੁਤਾਬਕ ਤੇ ਉਨ੍ਹਾਂ ਵੱਲੋਂ ਕੀਤੀ ਬੇਨਤੀ ਉਤੇ ਹੋਵੇਗੀ। ਇਕ ਹੋਰ ਨੋਟੀਫਿਕੇਸ਼ਨ ਵਿਚ DGFT ਨੇ ਪਿਆਜ ਦੇ ਬੀਜਾਂ ਲਈ ਬਰਾਮਦ (wheat export) ਦੀਆਂ ਸ਼ਰਤਾਂ ਨੂੰ ਸੁਖਾਲਾ ਕੀਤਾ ਹੈ ਜਦਕਿ ਪਹਿਲਾਂ ਇਨ੍ਹਾਂ ਨੂੰ ਬਰਾਮਦ ਕਰਨ ’ਤੇ ਪੂਰਨ ਪਾਬੰਦੀ ਲੱਗੀ ਹੋਈ ਸੀ।
ਜ਼ਿਕਰਯੋਗ ਹੈ ਕਿ ਇਸੇ ਹਫ਼ਤੇ ਰਿਲੀਜ਼ ਸਰਕਾਰੀ ਅੰਕੜਿਆਂ ਵਿਚ ਖੁਲਾਸਾ ਹੋਇਆ ਸੀ ਕਿ ਮਹਿੰਗਾਈ (inflation) ਅਪਰੈਲ ਵਿਚ ਅੱਠ ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ ਹੈ। ਇਸ ਦਾ ਕਾਰਨ ਤੇਲ ਤੇ ਖੁਰਾਕੀ ਵਸਤਾਂ ਦਾ ਮਹਿੰਗਾ ਹੋਣਾ ਹੈ।
ਦੱਸਣਯੋਗ ਹੈ ਕਿ ਰੂਸ ਤੇ ਯੂਕਰੇਨ (Russia Ukraine) ਵੀ ਸੰਸਾਰ ਦੇ ਵੱਡੇ ਅਨਾਜ ਬਰਾਮਦਕਾਰ ਹਨ। ਦੋਵਾਂ ਮੁਲਕਾਂ ਵਿਚਾਲੇ ਲੱਗੀ ਜੰਗ ਕਾਰਨ ਆਲਮੀ ਪੱਧਰ ’ਤੇ ਕਣਕ ਦੀ ਸਪਲਾਈ ਵਿਚ ਅੜਿੱਕਾ ਪਿਆ ਹੈ। ਮਜ਼ਬੂਤ ਮੰਗ ਕਾਰਨ 2021-22 ਵਿਚ ਭਾਰਤ ਨੇ 2.05 ਅਰਬ ਡਾਲਰ ਦੀ 70 ਲੱਖ ਟਨ ਕਣਕ ਬਰਾਮਦ (Wheat Export) ਕੀਤੀ ਸੀ।
ਅੰਕੜਿਆਂ ਮੁਤਾਬਕ 50 ਪ੍ਰਤੀਸ਼ਤ ਕਣਕ ਸਿਰਫ਼ ਬੰਗਲਾਦੇਸ਼ ਭੇਜੀ ਗਈ ਹੈ। ਭਾਰਤ (India) ਨੇ ਪਿਛਲੇ ਸਾਲ ਇਸੇ ਵਕਫ਼ੇ ਦੌਰਾਨ 1, 30, 000 ਟਨ ਕਣਕ ਬਰਾਮਦ ਕੀਤੀ ਸੀ। ਜਦਕਿ ਇਸ ਵਾਰ 9, 63, 000 ਟਨ ਕਣਕ ਭੇਜੀ ਜਾ ਚੁੱਕੀ ਹੈ। ਭਾਰਤ 2022-23 ਵਿਚ 1 ਕਰੋੜ ਟਨ ਕਣਕ ਬਰਾਮਦ (wheat export) ਕਰਨ ਦੀ ਯੋਜਨਾ ਬਣਾ ਰਿਹਾ ਸੀ।