Tuesday, November 12, 2024
 

ਸਿਆਸੀ

ਰਾਜ ਸਭਾ ਦੀਆਂ 57 ਸੀਟਾਂ ‘ਤੇ 10 ਜੂਨ ਨੂੰ ਹੋਣਗੀਆਂ ਚੋਣਾਂ

May 12, 2022 08:33 PM

ਨਵੀਂ ਦਿੱਲੀ : ਰਾਜ ਸਭਾ ਦੀਆਂ ਖਾਲੀ ਹੋਣ ਵਾਲੀਆਂ 57 ਸੀਟਾਂ ‘ਤੇ 10 ਜੂਨ ਨੂੰ ਚੋਣਾਂ ਹੋਣਗੀਆਂ। ਇਸ ਵਿੱਚ ਸਭ ਤੋਂ ਵੱਧ ਸੀਟਾਂ ਉੱਤਰ ਪ੍ਰਦੇਸ਼ ਤੋਂ 11, ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ 6-6, ਬਿਹਾਰ ਤੋਂ 5 ਅਤੇ ਰਾਜਸਥਾਨ ਅਤੇ ਕਰਨਾਟਕ ਤੋਂ 4-4 ਹਨ।

ਚੋਣ ਕਮਿਸ਼ਨ ਨੇ ਕਿਹਾ ਕਿ 57 ਸੀਟਾਂ ਲਈ ਚੋਣਾਂ ਦਾ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਕੀਤਾ ਜਾਵੇਗਾ। ਇਸ ਦੀ ਨਾਮਜ਼ਦਗੀ ਦੀ ਆਖਰੀ ਮਿਤੀ 31 ਮਈ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 1 ਜੂਨ ਅਤੇ ਨਾਮ ਵਾਪਸ ਲੈਣ ਦੀ ਆਖਰੀ ਮਿਤੀ 3 ਜੂਨ ਹੋਵੇਗੀ।

ਸਾਰੀਆਂ 57 ਸੀਟਾਂ ਲਈ 10 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 10 ਜੂਨ ਨੂੰ ਹੀ ਸ਼ਾਮ 5 ਵਜੇ ਹੋਵੇਗੀ। ਜਾਣਕਾਰੀ ਮੁਤਾਬਕ ਇਨ੍ਹਾਂ ਸੀਟਾਂ ‘ਚ ਸਭ ਤੋਂ ਵੱਧ 11 ਸੀਟਾਂ ਉੱਤਰ ਪ੍ਰਦੇਸ਼ ਤੋਂ ਖਾਲੀ ਹੋ ਰਹੀਆਂ ਹਨ।

ਇਸ ਦੇ ਨਾਲ ਹੀ ਮਹਾਰਾਸ਼ਟਰ ‘ਚ 6 ਸੀਟਾਂ, ਆਂਧਰਾ ਪ੍ਰਦੇਸ਼ ‘ਚ 4 ਸੀਟਾਂ, ਤੇਲੰਗਾਨਾ ‘ਚ 2 ਸੀਟਾਂ, ਛੱਤੀਸਗੜ੍ਹ ‘ਚ 2 ਸੀਟਾਂ, ਮੱਧ ਪ੍ਰਦੇਸ਼ ‘ਚ 3 ਸੀਟਾਂ, ਤਾਮਿਲਨਾਡੂ ‘ਚ 6, ਕਰਨਾਟਕ ‘ਚ 4, ਉੜੀਸਾ ‘ਚ 3, ਪੰਜਾਬ ‘ਚ 2, ਰਾਜਸਥਾਨ ‘ਚ 4 ਸੀਟਾਂ, ਉੱਤਰਾਖੰਡ ‘ਚ 1, ਬਿਹਾਰ ‘ਚ 5, ਝਾਰਖੰਡ ‘ਚ 2, ਹਰਿਆਣਾ ‘ਚ 2 ਸੀਟਾਂ ‘ਤੇ ਵੋਟਿੰਗ ਹੋਵੇਗੀ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭੂਚਾਲ ਨੇ ਭਾਰੀ ਤਬਾਹੀ ਮਚਾਈ; ਕਿਊਬਾ 'ਚ 6.8 ਤੀਬਰਤਾ ਦੇ 2 ਭੂਚਾਲ ਕਾਰਨ ਦਹਿਸ਼ਤ

ਵਿਧਾਨ ਸਭਾ ਉਪ ਚੋਣਾਂ: ਬੀਜੇਪੀ ਨੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਉਮੀਦਵਾਰਾਂ ਦੀ ਸੂਚੀ ਜਾਰੀ

ਅੱਜ ਐਮਵੀਏ ਦੀ ਸੂਚੀ ਜਾਰੀ ਕੀਤੀ ਜਾਵੇਗੀ: ਸੰਜੇ ਰਾਉਤ

ਪ੍ਰਿਯੰਕਾ ਗਾਂਧੀ ਅੱਜ ਉਪ ਚੋਣ ਲਈ ਨਾਮਜ਼ਦਗੀ ਕਰਨਗੇ ਦਾਖ਼ਲ

ਬ੍ਰਾਜ਼ੀਲ 'ਚ ਵੱਡਾ ਹਾਦਸਾ, 62 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕ੍ਰੈਸ਼; ਸਾਰੇ ਯਾਤਰੀਆਂ ਦੀ ਮੌਤ

ਲੋਕ ਸਭਾ ਵਿਚ ਭਾਵੇਂ ਭਾਜਪਾ ਕਮਜ਼ੋਰ ਹੋਈ ਹੈ, ਪਰ ਰਾਜ ਸਭਾ ਵਿਚ ਇਸ ਦੀ ਤਾਕਤ ਵਧੇਗੀ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅਹੁਦਾ ਸੰਭਾਲਿਆ

ਮੋਦੀ 9 ਜੂਨ ਨੂੰ ਸ਼ਾਮ 6 ਵਜੇ ਸਹੁੰ ਚੁੱਕਣਗੇ

ਸ਼ਿਵ ਸੈਨਾ ਆਗੂ ਰਵਿੰਦਰ ਦੱਤਾਰਾਮ ਵਾਇਕਰ ਸਿਰਫ਼ 48 ਵੋਟਾਂ ਨਾਲ ਜੇਤੂ

ਓਡੀਸ਼ਾ 'ਚ ਭਾਜਪਾ ਕੋਲ 78 ਵਿਧਾਨ ਸਭਾ ਸੀਟਾਂ, ਬੀਜੇਡੀ ਦੀ ਵੱਡੀ ਹਾਰ

 
 
 
 
Subscribe