Friday, November 22, 2024
 

ਖੇਡਾਂ

IPL 2022 : ਦਿੱਲੀ-ਚੇਨਈ : ਸੀਐਸਕੇ ਨੇ ਦਿੱਤਾ 209 ਦੌੜਾਂ ਦਾ ਟੀਚਾ

May 08, 2022 09:55 PM

ਮੁੰਬਈ : IPL ਦੇ 55ਵੇਂ ਮੈਚ ਵਿੱਚ ਚੇਨਈ ਦੀ ਟੀਮ ਨੇ ਦਿੱਲੀ ਨੂੰ 209 ਦੌੜਾਂ ਦਾ ਟੀਚਾ ਦਿੱਤਾ ਹੈ। ਸੀਐਸਕੇ ਲਈ ਡੇਵੋਨ ਕੋਨਵੇ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਚੇਨਈ ਦੇ ਇਸ ਬੱਲੇਬਾਜ਼ ਨੇ 49 ਗੇਂਦਾਂ ‘ਤੇ 87 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਤੇ 7 ਚੌਕੇ ਅਤੇ 5 ਛੱਕੇ ਲੱਗੇ। ਇਸ ਦੇ ਨਾਲ ਹੀ ਰਿਤੂਰਾਜ ਗਾਇਕਵਾੜ ਨੇ 33 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਮੱਧਕ੍ਰਮ ‘ਚ ਸ਼ਿਵਮ ਦੂਬੇ ਦੇ ਬੱਲੇ ‘ਤੇ ਵੀ ਜ਼ੋਰਦਾਰ ਸ਼ਾਟ ਲੱਗਾ ਅਤੇ ਉਸ ਨੇ ਸਿਰਫ 19 ਗੇਂਦਾਂ ‘ਚ 32 ਦੌੜਾਂ ਬਣਾਈਆਂ।

ਆਖਰੀ ਓਵਰ ‘ਚ ਧੋਨੀ ਦਾ ਬੱਲਾ ਵੀ ਬੋਲਿਆ ਅਤੇ ਮਾਹੀ ਨੇ ਸਿਰਫ 8 ਗੇਂਦਾਂ ‘ਚ 21 ਦੌੜਾਂ ਦੀ ਪਾਰੀ ਖੇਡੀ। ਦਿੱਲੀ ਲਈ ਖਲੀਲ ਅਹਿਮਦ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਉਸ ਨੇ 4 ਓਵਰਾਂ ‘ਚ 28 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ ਹਨ।

ਕੋਨਵੇ ਅਤੇ ਗਾਇਕਵਾੜ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੀ ਵਿਕਟ ਲਈ 67 ਗੇਂਦਾਂ ਵਿੱਚ 110 ਦੌੜਾਂ ਜੋੜੀਆਂ। ਕੋਨਵੇ ਨੇ ਲਗਾਤਾਰ ਤੀਜੇ ਮੈਚ ਵਿੱਚ ਅਰਧ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਉਸ ਨੇ ਆਰਸੀਬੀ ਖ਼ਿਲਾਫ਼ ਨਾਬਾਦ 56 ਅਤੇ ਹੈਦਰਾਬਾਦ ਖ਼ਿਲਾਫ਼ ਮੈਚ ਵਿੱਚ ਨਾਬਾਦ 85 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਰਿਤੂਰਾਜ ਦੇ ਬੱਲੇ ਤੋਂ 33 ਗੇਂਦਾਂ ‘ਤੇ 41 ਦੌੜਾਂ ਆਈਆਂ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe