ਮਹਿਪਾਲ ਲੋਮਰੋਰ ਦੀਆਂ 27 ਗੇਂਦਾਂ 'ਚ 42 ਦੌੜਾਂ ਦੀ ਹਮਲਾਵਰ ਪਾਰੀ ਤੋਂ ਬਾਅਦ ਮੈਨ ਆਫ ਦਿ ਮੈਚ ਹਰਸ਼ਲ ਪਟੇਲ (3 ਵਿਕਟ) ਅਤੇ ਗਲੇਨ ਮੈਕਸਵੈੱਲ (2 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਸ ਬੈਂਗਲੁਰੂ (ਆਰ. ਸੀ. ਬੀ.) ਨੇ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਬੁੱਧਵਾਰ ਨੂੰ ਇਥੇ ਚੇਨਈ ਸੁਪਰ ਕਿੰਗਜ਼ ਨੂੰ 13 ਦੌੜਾਂ ਨਾਲ ਹਰਾਇਆ।
ਆਰ. ਸੀ. ਬੀ. ਦੀ ਟੀਮ ਨੇ ਲਗਾਤਾਰ 3 ਹਾਰ ਤੋਂ ਬਾਅਦ ਜਿੱਤ ਦਾ ਸੁਆਦ ਚੱਖਿਆ। ਟੀਮ 11 ਮੈਚਾਂ 'ਚ 12 ਅੰਕਾਂ ਦੇ ਨਾਲ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਉਧਰ ਚੇਨਈ ਦੀ ਇਹ 10 ਮੈਚਾਂ 'ਚ 7ਵੀਂ ਹਾਰ ਹੈ। ਇਸ ਹਾਰ ਤੋਂ ਬਾਅਦ ਹੁਣ ਟੀਮ ਪਲੇਆਫ ਦੀ ਦੌੜ 'ਚੋਂ ਬਾਹਰ ਹੋਣ ਦੀ ਕਗਾਰ 'ਤੇ ਪਹੁੰਚ ਗਈ ਹੈ।
ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ’ਤੇ 173 ਦੌੜਾਂ ਬਣਾਉਣ ਤੋਂ ਬਾਅਦ ਚੇਨਈ ਨੂੰ 8 ਵਿਕਟਾਂ ’ਤੇ 160 ਦੌੜਾਂ ’ਤੇ ਰੋਕ ਦਿੱਤਾ। ਕਪਤਾਨ ਫਾਫ ਡੁਪਲੇਸਿਸ (38) ਅਤੇ ਵਿਰਾਟ ਕੋਹਲੀ (30) ਦੀ ਪਹਿਲੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕਰ ਕੇ ਬੈਂਗਲੁਰੂ ਨੂੰ ਚੰਗੀ ਸ਼ੁਰੂਆਤ ਦੁਆਈ। ਲੋਮਰੋਰ ਨੇ ਆਪਣੀ ਪਾਰੀ ’ਚ 3 ਚੌਕੇ ਅਤੇ 2 ਛੱਕੇ ਜੜੇ ਦਿਨੇਸ਼ ਕਾਰਤਿਕ ਨੇ 17 ਗੇਂਦਾਂ ’ਚ 1 ਚੌਕਾ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 26 ਦੌੜਾਂ ਬਣਾਈਆਂ।
ਪਲੇਇੰਗ ਇਲੈਵਨ :-
ਰਾਇਲ ਚੈਲੰਜਰਜ਼ ਬੈਂਗਲੁਰੂ : ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੇਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹਿਪਾਲ ਲੋਮਰੋਰ, ਵਾਨਿੰਦ ਹਸਰੰਗਾ, ਹਰਸ਼ ਪਟੇਲ, ਮੁਹੰਮਦ ਸਿਰਾਜ ਤੇ ਜੋਸ਼ ਹੇਜ਼ਲਵੁੱਡ।
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਡੇਵੋਨ ਕਾਨਵੇ, ਮੋਈਨ ਅਲੀ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ), ਰਵਿੰਦਰ ਜਡੇਜਾ , ਡਵੇਨ ਪ੍ਰਿਟੋਰੀਅਸ, ਸਿਮਰਜੀਤ ਸਿੰਘ, ਮੁਕੇਸ਼ ਚੌਧਰੀ, ਮਹੇਸ਼ ਥੀਕਸ਼ਣਾ।