Friday, November 22, 2024
 

ਕਾਰੋਬਾਰ

ਦੇਸ਼ 'ਚ ਘਟੀ ਤੇਲ ਦੀ ਮੰਗ : ਪੈਟਰੋਲ 'ਚ 10 ਫ਼ੀਸਦੀ ਅਤੇ ਡੀਜ਼ਲ ਦੀ ਮੰਗ 'ਚ 15 ਫ਼ੀਸਦੀ ਆਈ ਕਮੀ

April 16, 2022 08:43 PM

ਨਵੀਂ ਦਿੱਲੀ : ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਭਾਵੇਂ ਪਿਛਲੇ ਦਸ ਦਿਨਾਂ ਤੋਂ ਸਥਿਰ ਹਨ ਪਰ ਇਸ ਤੋਂ ਪਹਿਲਾਂ ਇਨ੍ਹਾਂ ਦੀਆਂ ਕੀਮਤਾਂ ਵਿੱਚ ਲਗਾਤਾਰ 14 ਵਾਰ ਵਾਧਾ ਕੀਤਾ ਗਿਆ ਸੀ।

22 ਮਾਰਚ ਨੂੰ ਸ਼ੁਰੂ ਹੋਏ ਉਛਾਲ ਦੇ ਦੌਰਾਨ ਕੀਮਤ 10 ਰੁਪਏ ਪ੍ਰਤੀ ਲੀਟਰ ਵਧ ਗਈ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਪ੍ਰੈਲ 'ਚ ਸਿਰਫ 15 ਦਿਨਾਂ ਦੇ ਅੰਦਰ ਹੀ ਦੇਸ਼ 'ਚ ਪੈਟਰੋਲ ਦੀ ਮੰਗ ਪਿਛਲੇ ਮਹੀਨੇ ਦੀ ਇਸੇ ਮਿਆਦ ਦੇ ਮੁਕਾਬਲੇ 10 ਫ਼ੀਸਦੀ ਘੱਟ ਗਈ ਹੈ। 

ਅਪ੍ਰੈਲ ਦੇ 15 ਦਿਨਾਂ ਦੇ ਅੰਕੜਿਆਂ ਮੁਤਾਬਕ 1 ਤੋਂ 15 ਅਪ੍ਰੈਲ ਤੱਕ ਜਿੱਥੇ ਪੈਟਰੋਲ ਦੀ ਮੰਗ 10 ਫ਼ੀਸਦੀ ਤੱਕ ਘੱਟ ਗਈ ਹੈ, ਉਥੇ ਹੀ ਦੂਜੇ ਪਾਸੇ ਡੀਜ਼ਲ ਦਾ ਵੀ ਬੁਰਾ ਹਾਲ ਹੈ। ਇਸ ਸਮੇਂ ਦੌਰਾਨ ਡੀਜ਼ਲ ਦੀ ਮੰਗ ਪਿਛਲੇ ਮਹੀਨੇ ਦੀ ਕਵਰ ਪੀਰੀਅਡ ਦੇ ਮੁਕਾਬਲੇ 15.6 ਫੀਸਦੀ ਘਟੀ ਹੈ।

ਇਸ ਤੋਂ ਇਲਾਵਾ ਜੇਕਰ ਰਸੋਈ ਗੈਸ ਯਾਨੀ ਐੱਲ.ਪੀ.ਜੀ. ਦੀ ਗੱਲ ਕਰੀਏ ਤਾਂ ਕੀਮਤਾਂ ਵਧਣ ਕਾਰਨ ਇਸ ਦੀ ਮੰਗ 'ਚ ਵੀ ਕਮੀ ਦਰਜ ਕੀਤੀ ਗਈ ਹੈ। ਇਸ ਸਮੇਂ ਦੌਰਾਨ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ ਐਲਪੀਜੀ ਦੀ ਮੰਗ 1.7 ਫ਼ੀਸਦੀ ਘਟੀ ਹੈ।

137 ਦਿਨਾਂ ਬਾਅਦ ਕੀਮਤਾਂ ਵਿੱਚ ਵਾਧਾ ਕੀਤਾ ਗਿਆ।ਦੱਸਣਯੋਗ ਹੈ ਕਿ 4 ਨਵੰਬਰ 2021 ਤੋਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 137 ਦਿਨਾਂ ਤੋਂ ਵੱਧ ਯਾਨੀ ਸਾਢੇ ਚਾਰ ਮਹੀਨਿਆਂ ਤੱਕ ਸਥਿਰ ਰਹੀਆਂ। ਹਾਲਾਂਕਿ ਇਸ ਦਾ ਵੱਡਾ ਕਾਰਨ ਦੇਸ਼ ਦੇ ਪੰਜ ਰਾਜਾਂ ਵਿੱਚ ਹੋਣ ਵਾਲੀ ਵਿਧਾਨ ਸਭਾ ਨੂੰ ਦੱਸਿਆ ਗਿਆ।

ਅੰਦਾਜ਼ੇ ਮੁਤਾਬਕ ਜਿਵੇਂ ਹੀ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ, 22 ਮਾਰਚ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਕੇਂਦਰ ਸਰਕਾਰ ਨੇ ਲਗਾਤਾਰ ਵੱਧ ਰਹੀਆਂ ਕੀਮਤਾਂ ਦਰਮਿਆਨ 4 ਨਵੰਬਰ ਨੂੰ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਸੀ। 

22 ਮਾਰਚ ਤੋਂ ਸ਼ੁਰੂ ਹੋਇਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਰੋਜ਼ਾਨਾ ਦਾ ਕੰਮ ਬਣ ਗਿਆ ਹੈ। ਇਨ੍ਹਾਂ ਦੀਆਂ ਕੀਮਤਾਂ 17 ਦਿਨਾਂ ਵਿੱਚ 14 ਵਾਰ ਬਦਲੀਆਂ ਗਈਆਂ। 22 ਮਾਰਚ ਤੋਂ 6 ਅਪ੍ਰੈਲ ਤੱਕ ਦੋਵਾਂ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਹਾਲਾਂਕਿ 6 ਅਪ੍ਰੈਲ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕ ਵਾਰ ਫਿਰ ਸਥਿਰ ਰਹੀਆਂ ਹਨ।

ਇਸ ਦੌਰਾਨ ਤੁਹਾਨੂੰ ਦੱਸ ਦੇਈਏ ਕਿ 22 ਮਾਰਚ ਨੂੰ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਦਿੱਲੀ ਵਿੱਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 949.50 ਰੁਪਏ ਤੱਕ ਪਹੁੰਚ ਗਈ ਸੀ। 

ਜਹਾਜ਼ਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

ਦੇਸ਼ 'ਚ ਪਿਛਲੇ ਦਿਨਾਂ ਤੋਂ ਪੈਟਰੋਲ-ਡੀਜ਼ਲ ਅਤੇ ਐੱਲਪੀਜੀ ਹੀ ਨਹੀਂ, ਸੀਐਨਜੀ-ਪੀਐਨਜੀ ਅਤੇ ਜੈੱਟ ਫਿਊਲ (ਏਟੀਐਫ) ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ। ਏਅਰਕ੍ਰਾਫਟ ਈਂਧਨ ਦੀ ਕੀਮਤ ਸ਼ਨੀਵਾਰ ਨੂੰ 0.2 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਆਪਣੇ ਨਵੇਂ ਸਰਵਕਾਲੀ ਉੱਚੇ ਪੱਧਰ 'ਤੇ ਪਹੁੰਚ ਗਈ ਹੈ।

ਤਾਜ਼ਾ ਕੀਮਤ ਦੀ ਗੱਲ ਕਰੀਏ ਤਾਂ ATF ਦੀ ਕੀਮਤ 1, 13, 202.33 ਰੁਪਏ ਪ੍ਰਤੀ ਕਿਲੋਲੀਟਰ 'ਤੇ ਪਹੁੰਚ ਗਈ ਹੈ। ਇਸ ਵਾਧੇ ਕਾਰਨ ATF ਦੀ ਮੰਗ 'ਚ ਵੀ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ 20.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 

 

Have something to say? Post your comment

 
 
 
 
 
Subscribe