ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੀ 12ਵੀਂ ਟਰਮ 1 ਦੀ ਪ੍ਰੀਖਿਆ ਦੇ ਨਤੀਜੇ ਅੱਜ ਐਲਾਨੇ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ CBSE Class 10 term 1 Results ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਬੋਰਡ ਨੇ ਇਸਨੂੰ ਆਫਲਾਈਨ ਮੋਡ ਵਿੱਚ ਘੋਸ਼ਿਤ ਕੀਤਾ ਸੀ।
ਸੀਬੀਐਸਈ ਦੁਆਰਾ ਦੱਸਿਆ ਗਿਆ ਕਿ ਕਿਉਂਕਿ ਉਹ ਸਕੂਲਾਂ ਨੂੰ ਉਨ੍ਹਾਂ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਥਿਊਰੀ ਪ੍ਰਫਾਰਮੈਂਸ ਬਾਰੇ ਸਮੂਹਿਕ ਤੌਰ 'ਤੇ ਸੂਚਿਤ ਕਰ ਰਿਹਾ ਹੈ, ਇਸ ਲਈ ਵਿਅਕਤੀਗਤ ਵਿਦਿਆਰਥੀ ਦਾ ਪ੍ਰਦਰਸ਼ਨ ਵੈਬਸਾਈਟ 'ਤੇ ਉਪਲਬਧ ਨਹੀਂ ਹੋਵੇਗਾ।
ਵਿਦਿਆਰਥੀਆਂ ਨੂੰ CBSE ਟਰਮ 1 ਕਲਾਸ 10 ਦੀ ਮਾਰਕਸ਼ੀਟ ਪ੍ਰਾਪਤ ਕਰਨ ਲਈ ਆਪਣੇ ਸਕੂਲਾਂ ਨਾਲ ਸੰਪਰਕ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਨਵੰਬਰ-ਦਸੰਬਰ 'ਚ ਹੋਈ ਟਰਮ-1, 10ਵੀਂ, 12ਵੀਂ ਦੀ ਪ੍ਰੀਖਿਆ 'ਚ 36 ਲੱਖ ਪ੍ਰੀਖਿਆਰਥੀ ਬੈਠੇ ਸਨ ਅਤੇ ਟਰਮ-2 ਦੀ ਪ੍ਰੀਖਿਆ 26 ਅਪ੍ਰੈਲ ਤੋਂ ਹੋਵੇਗੀ।
ਟਰਮ-2 ਇਮਤਿਹਾਨ ਵਿੱਚ, ਵਿਦਿਆਰਥੀ ਆਬਜੈਕਟਿਵ ਅਤੇ ਸਬਜੈਕਟਿਵ ਕਿਸਮ ਦੇ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਹੋਣਗੇ।
ਜੇਕਰ ਵਿਦਿਆਰਥੀ ਆਪਣੀ ਮਾਰਕ ਸ਼ੀਟ ਆਨਲਾਈਨ ਡਾਊਨਲੋਡ ਕਰਨਾ ਚਾਹੁੰਦੇ ਹਨ ਤਾਂ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ-
ਵੈੱਬਸਾਈਟ cbseresults.nic.in 'ਤੇ ਜਾਓ।
Senior Secondary (Class 12) term 1 result 2021-22 'ਤੇ ਕਲਿੱਕ ਕਰੋ।
ਆਪਣੇ ਰੋਲ ਨੰਬਰ ਅਤੇ ਸਕੂਲ ਨੰਬਰ ਦੀ ਮਦਦ ਨਾਲ ਲਾਗਇਨ ਕਰੋ।
ਮਾਰਕਸ਼ੀਟ (CBSE Class 12 term 1 marksheet) ਨੂੰ ਡਾਊਨਲੋਡ ਕਰੋ।
ਉਮੀਦਵਾਰ ਚਾਹੇ ਤਾਂ ਇੱਥੋਂ ਇਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹਨ।
10ਵੀਂ ਪ੍ਰੀਖਿਆ ਦਾ ਨਤੀਜਾ (CBSE Class 10 term 1 Results) ਪਹਿਲਾਂ ਹੀ ਆਫਲਾਈਨ ਜਾਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਵਿਦਿਆਰਥੀਆਂ ਦੇ ਥਿਊਰੀ ਪੇਪਰ ਦੇ ਅੰਕ ਸਬੰਧਿਤ ਸਕੂਲਾਂ ਨੂੰ ਭੇਜ ਦਿੱਤੇ ਗਏ ਹਨ। 12ਵੀਂ ਦਾ ਨਤੀਜਾ ਆਫਲਾਈਨ ਵੀ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਬੋਰਡ ਵੱਲੋਂ ਅਜੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।