ਨਵੀਂ ਦਿੱਲੀ : ਜਾਮੀਆ ਯੂਨੀਵਰਸਿਟੀ ਅਤੇ ਜਾਮੀਆ ਨਗਰ ’ਚ ਨਾਗਰਿਕਤਾ ਕਾਨੂੰਨ ਖਿਲਾਫ ਐਤਵਾਰ ਨੂੰ ਹੋਏ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਮਾਮਲੇ ’ਚ ਪੁਲਸ ਨੇ 10 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਦਿੱਲੀ ਪੁਲਸ ਮੁਤਾਬਕ 15 ਦਸੰਬਰ ਨੂੰ ਹੋਈ ਹਿੰਸਕ ਘਟਨਾ ਦੇ ਮਾਮਲੇ ’ਚ ਜਿਨ੍ਹਾਂ 10 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਉਹ ਸਾਰੇ ਅਪਰਾਧਕ ਪਿੱਠਭੂਮੀ ਵਾਲੇ ਹਨ। ਰਿਪੋਰਟਾਂ ਮੁਤਾਬਕ ਗਿ੍ਰਫਤਾਰ ਕੀਤੇ ਗਏ ਲੋਕਾਂ ’ਚੋਂ ਕੋਈ ਵੀ ਵਿਦਿਆਰਥੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ (311) ਦੇ ਖਿਲਾਫ ਦੇਸ਼ ਭਰ ’ਚ ਵਿਦਿਆਰਥੀ ਸੜਕਾਂ ’ਤੇ ਉੱਤਰ ਗਏ ਹਨ। ਵਿਰੋਧੀ ਪਾਰਟੀਆਂ ਵੀ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ । ਕਾਨੂੰਨ ਦੇ ਵਿਰੋਧ ’ਚ ਦਿੱਲੀ ਦੇ ਜਾਮੀਆ ਨਗਰ ਖੇਤਰ ’ਚ ਜੋ ਹਿੰਸਾ ਹੋਈ ਤੇ ਪੁਲਸ ਦੀ ਕਾਰਵਾਈ ਹੋਈ, ਉਸ ਦੇ ਵਿਰੋਧ ’ਚ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਪ੍ਰਦਰਸ਼ਨ ਕਰ ਰਹੀਆਂ ਹਨ। ਦੇਸ਼ ’ਚ ਕੁੱਲ 22 ਵੱਡੇ ਕੈਂਪਸ ਹਨ, ਜਿੱਥੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਜਾਮੀਆ ਹਿੰਸਾ ਨੂੰ ਲੈ ਕੇ ਅੱਜ ਸਰਵਉੱਚ ਅਦਾਲਤ ’ਚ ਵੀ ਸੁਣਵਾਈ ਹੋ ਸਕਦੀ ਹੈ।