ਨਵੀਂ ਦਿੱਲੀ : ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 'ਚ ਹੋਰ ਵਾਧਾ ਕੀਤਾ ਗਿਆ ਹੈ। ਕਿਉਂਕਿ ਸਰਕਾਰ ਨੇ ਉਨ੍ਹਾਂ ਦਾ ਇਕ ਭੱਤਾ ਵਧਾਇਆ ਹੈ। ਕੇਂਦਰ ਸਰਕਾਰ ਨੇ ਡਿਫੈਂਸ ਸਿਵਲੀਅਨ ਮੁਲਾਜ਼ਮਾਂ ਦਾ ਰਿਸਕ ਅਲਾਊਂਸ ਵਧਾਉਣ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਇਹ ਭੱਤਾ ਕੇਂਦਰੀ ਤਨਖ਼ਾਹ ਕਮਿਸ਼ਨ ਦੀ ਸਿਫਾਰਿਸ਼ 'ਤੇ ਦਿੱਤਾ ਜਾਂਦਾ ਹੈ ਅਤੇ ਇਸ 'ਚ ਵਾਧੇ ਲਈ ਵੀ ਕਹਿੰਦਾ ਹੈ।
ਰੱਖਿਆ ਵਿਭਾਗ 'ਚ ਕੁਝ ਸ਼੍ਰੇਣੀਆਂ ਦੇ ਸਿਵਿਲੀਅਨ ਕਰਮਚਾਰੀਆਂ ਨੂੰ ਵੀ ਜੋਖ਼ਮ ਭੱਤਾ ਮਿਲਦਾ ਹੈ। ਇਹ ਅਲਾਊਂਸ ਅਹੁਦੇ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦਾ ਹੈ।
ਇਸ ਵਾਰ ਜਿਹੜੀ ਰਿਵੀਜ਼ਨ ਹੋਈ ਹੈ, ਉਹ 90 ਰੁਪਏ ਤੋਂ ਲੈ ਕੇ 675 ਰੁਪਏ ਮਹੀਨੇ ਤਕ ਹੈ। ਯਾਨੀ ਸਾਲਾਨਾ ਆਧਾਰ 'ਤੇ ਦੇਖੀਏ ਤਾਂ ਕਰੀਬ 1000 ਰੁਪਏ ਤੋਂ ਲੈ ਕੇ 8000 ਰੁਪਏ ਸਾਲਾਨਾ ਤਕ ਵਧੇ ਹਨ।
ਭਾਰਤ ਸਰਕਾਰ 'ਚ ਅੰਡਰ ਸੈਕਟਰੀ ਵਿਮਲ ਵਿਕਰਮ ਅਨੁਸਾਰ ਰੱਖਿਆ ਵਿਭਾਗ ਦੇ ਨਾਗਰਿਕ ਮੁਲਾਜ਼ਮਾਂ ਦੇ ਜੋਖ਼ਮ ਭੱਤੇ 'ਚ ਉਨ੍ਹਾਂ ਦੀ ਸ਼੍ਰੇਣੀ ਦੇ ਅਧਾਰ 'ਤੇ ਵਾਧਾ ਕੀਤਾ ਗਿਆ ਹੈ।
ਹੁਣ ਅਕੁਸ਼ਲ ਕਰਮਚਾਰੀਆਂ ਨੂੰ 90 ਰੁਪਏ ਪ੍ਰਤੀ ਮਹੀਨਾ ਜੋਖ਼ਮ ਭੱਤਾ ਦਿੱਤਾ ਜਾਵੇਗਾ। ਜਦੋਂਕਿ ਇਸ ਤੋਂ ਉਪਰ ਅਰਧ-ਗਜ਼ਟਿਡ ਕਰਮਚਾਰੀਆਂ ਨੂੰ 135 ਰੁਪਏ, ਹੁਨਰਮੰਦ ਕਰਮਚਾਰੀਆਂ ਨੂੰ 180 ਰੁਪਏ, ਨਾਨ-ਗਜ਼ਟਿਡ ਅਧਿਕਾਰੀ ਨੂੰ 408 ਰੁਪਏ ਅਤੇ ਗਜ਼ਟਿਡ ਅਧਿਕਾਰੀ ਨੂੰ 675 ਰੁਪਏ ਪ੍ਰਤੀ ਮਹੀਨਾ ਮਿਲੇਗੀ।
ਵਿਮਲ ਵਿਕਰਮ ਅਨੁਸਾਰ ਸਿਰਫ਼ ਉਹੀ ਸਿਵਲ ਮੁਲਾਜ਼ਮ ਹੀ ਇਸ ਭੱਤੇ ਦੇ ਹੱਕਦਾਰ ਹੋਣਗੇ। ਇਹ ਸਾਰੇ ਨਾਗਰਿਕ ਮੁਲਾਜ਼ਮਾਂ ਲਈ ਲਾਗੂ ਨਹੀਂ ਹੁੰਦਾ। ਉਨ੍ਹਾਂ ਮੁਤਾਬਕ ਇਹ ਵਾਧਾ 3 ਨਵੰਬਰ 2020 ਤੋਂ ਲਾਗੂ ਕੀਤਾ ਜਾ ਰਿਹਾ ਹੈ।
ਆਲ ਇੰਡੀਆ ਲੇਖਾ ਕਮੇਟੀ ਦੇ ਜਨਰਲ ਸਕੱਤਰ ਐਚਐਸ ਤਿਵਾੜੀ ਨੇ ਕਿਹਾ ਕਿ ਸਰਕਾਰ ਰੱਖਿਆ ਵਿਭਾਗ ਦੇ ਕੁਝ ਸਿਵਲ ਮੁਲਾਜ਼ਮਾਂ ਨੂੰ ਇਹ ਭੱਤਾ ਦਿੰਦੀ ਹੈ।
ਇਹ ਪੋਸਟ ਦੇ ਅਨੁਸਾਰ ਬਦਲਦਾ ਹੈ ਕਿਉਂਕਿ ਇਸ ਨੂੰ 2020 ਤੋਂ ਲਾਗੂ ਹੋ ਗਿਆ ਹੈ, ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਵੀ ਚੰਗੇ ਬਕਾਏ ਮਿਲਣਗੇ। ਤਿਵਾੜੀ ਅਨੁਸਾਰ 7ਵਾਂ ਤਨਖਾਹ ਸਕੇਲ ਲਾਗੂ ਕਰਨ ਸਮੇਂ ਜੋਖ਼ਮ ਭੱਤਾ ਵੀ ਤੈਅ ਕੀਤਾ ਗਿਆ ਸੀ। ਇਸ ਵਿਚ ਸਮੇਂ-ਸਮੇਂ 'ਤੇ ਵਾਧਾ ਕੀਤਾ ਜਾਂਦਾ ਹੈ।