ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਅੱਜ ਬੈਂਗਲੁਰੂ ਵਿੱਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲੀ ਵਾਰ ਡੇ-ਨਾਈਟ ਟੈਸਟ ਖੇਡਿਆ ਜਾ ਰਿਹਾ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ 'ਚ 252 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ।
ਜਸਪ੍ਰੀਤ ਬੁਮਰਾਹ ਨੇ ਆਪਣੇ ਤੀਜੇ ਓਵਰ ਵਿੱਚ ਦੂਜੀ ਵਿਕਟ ਲਈ। ਇਸ ਵਾਰ ਉਸ ਨੇ ਓਵਰ ਦੀ ਪਹਿਲੀ ਗੇਂਦ 'ਤੇ ਲਾਹਿਰੂ ਥਿਰੀਮਾਨੇ ਨੂੰ ਸ਼੍ਰੇਅਸ ਅਈਅਰ ਹੱਥੋਂ ਕੈਚ ਕਰਵਾਇਆ। ਥਿਰੀਮਾਨੇ ਛੇ ਗੇਂਦਾਂ ਵਿੱਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਿਆ।
ਜਸਪ੍ਰੀਤ ਬੁਮਰਾਹ ਨੇ ਆਪਣੇ ਦੂਜੇ ਓਵਰ 'ਚ ਸ਼੍ਰੀਲੰਕਾ ਨੂੰ ਪਹਿਲਾ ਝਟਕਾ ਦਿੱਤਾ। ਬੁਮਰਾਹ ਨੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਕੁਸਲ ਮੈਂਡਿਸ ਨੂੰ ਸ਼੍ਰੇਅਸ ਹੱਥੋਂ ਕੈਚ ਕਰਵਾਇਆ। ਮੇਂਡਿਸ ਨੇ ਆਊਟ ਹੋਣ ਤੋਂ ਪਹਿਲਾਂ ਸਿਰਫ਼ ਦੋ ਦੌੜਾਂ ਬਣਾਈਆਂ।
ਭਾਰਤ ਦੀਆਂ 252 ਦੌੜਾਂ ਦੇ ਜਵਾਬ 'ਚ ਸ਼੍ਰੀਲੰਕਾ ਦੀ ਪਹਿਲੀ ਪਾਰੀ ਸ਼ੁਰੂ ਹੋ ਗਈ ਹੈ। ਕੁਸ਼ਾਲ ਮੈਂਡਿਸ ਅਤੇ ਦਿਮੁਥ ਕਰੁਣਾਰਤਨੇ ਕ੍ਰੀਜ਼ 'ਤੇ ਹਨ।
ਭਾਰਤ ਲਈ ਗੇਂਦਬਾਜ਼ੀ ਦੀ ਸ਼ੁਰੂਆਤ ਜਸਪ੍ਰੀਤ ਬੁਮਰਾਹ ਨੇ ਕੀਤੀ। ਹਾਲਾਂਕਿ ਭਾਰਤ ਦੀ ਪਾਰੀ ਦੌਰਾਨ ਸ਼੍ਰੀਲੰਕਾ ਦੇ ਸਪਿਨ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲੀ। ਅਜਿਹੀ ਸਥਿਤੀ 'ਚ ਜਲਦ ਹੀ ਰੋਹਿਤ ਸ਼ਰਮਾ ਵੀ ਸਪਿਨ ਗੇਂਦਬਾਜ਼ਾਂ ਵੱਲ ਮੁੜ ਸਕਦੇ ਹਨ।