Friday, November 22, 2024
 

ਕੈਨਡਾ

ਅਗਲੇ ਹਫ਼ਤੇ ਯੂਰਪ ਦਾ ਦੌਰਾ ਕਰਨਗੇ ਕੈਨੇਡਾ ਦੇ PM ਜਸਟਿਨ ਟਰੂਡੋ

March 05, 2022 01:30 PM

ਓਟਾਵਾ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਅਗਲੇ ਹਫਤੇ ਲੰਡਨ (UK), ਰੀਗਾ (ਲਾਤਵੀਆ), ਬਰਲਿਨ (ਜਰਮਨੀ) ਅਤੇ ਵਾਰਸਾ (Poland) ਦੀ ਯਾਤਰਾ ਦਾ ਐਲਾਨ ਕੀਤਾ ਤਾਂ ਜੋ ਰੂਸ ਨਾਲ ਜੰਗ ਵਿਚ ਯੂਕਰੇਨ ਦਾ ਸਮਰਥਨ ਕਰਨ ਲਈ ਸਹਿਯੋਗੀ ਦੇਸ਼ਾਂ ਨਾਲ ਚਰਚਾ ਕੀਤੀ ਜਾ ਸਕੇ। 

ਪ੍ਰਧਾਨ ਮੰਤਰੀ (Prime Minister) ਨੇ ਕਿਹਾ ਕਿ ਉਹ 6 ਤੋਂ 11 ਮਾਰਚ ਦੀ ਫੇਰੀ ਦੌਰਾਨ ਉਹ "ਭਾਗੀਦਾਰਾਂ ਅਤੇ ਸਹਿਯੋਗੀਆਂ ਨਾਲ ਮੁਲਾਕਾਤ ਕਰਨਗੇ, ਇਹ ਚਰਚਾ ਕਰਨ ਲਈ ਕਿ ਕਿਵੇਂ ਯੂਕਰੇਨ ਦਾ ਸਮਰਥਨ ਕਰਨਾ ਜਾਰੀ ਰੱਖਣਾ ਹੈ ਅਤੇ ਰੂਸੀ ਹਮਲੇ ਦੇ ਵਿਰੁੱਧ ਖੜ੍ਹੇ ਹੋਣਾ ਹੈ।" 

ਇਕ ਨਿਊਜ਼ ਕਾਨਫਰੰਸ ਵਿਚ ਟਰੂਡੋ ਨੇ ਕਿਹਾ ਕਿ ਉਹਨਾਂ ਨੇ ਵੀਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਟੈਲੀਫੋਨ ਰਾਹੀਂ ਗੱਲਬਾਤ ਦੌਰਾਨ ਜ਼ਾਪੋਰੀਝਜ਼ੀਆ ਵਿਚ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟ ਵਿਚ ਅੱਗ ਲੱਗਣ ਬਾਰੇ "ਡੂੰਘੀਆਂ ਚਿੰਤਾਵਾਂ" ਸਾਂਝੀਆਂ ਕੀਤੀਆਂ ਹਨ।

ਟਰੂਡੋ ਨੇ ਕਿਹਾ " ਯੂਕਰੇਨ ਵਿਚ ਪਰ ਖਾਸ ਤੌਰ 'ਤੇ ਪ੍ਰਮਾਣੂ ਪਾਵਰ ਪਲਾਂਟ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਦੇਖਭਾਲ ਅਤੇ ਹਿੰਸਾ ਨੂੰ ਘੱਟ ਕਰਨ ਦੀ ਲੋੜ ਹੈ।"

 

Have something to say? Post your comment

 

ਹੋਰ ਕੈਨਡਾ ਖ਼ਬਰਾਂ

ਕੈਨੇਡਾ ਦੇ ਟੋਰਾਂਟੋ 'ਚ ਫਾਇਰਿੰਗ, 23 ਗ੍ਰਿਫਤਾਰ

Canada ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ

Canada : ਖਾਲਿਸਤਾਨੀ ਡੱਲਾ ਦਾ ਮੁਕੱਦਮਾ ਜਨਤਕ ਨਹੀਂ ਕੀਤਾ ਜਾਵੇਗਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ

ਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

खालिस्तानी अलगाववादियों की धमकी के चलते कनाडा के ब्रैम्पटन मंदिर में कार्यक्रम रद्द

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਨੂੰ ਰਿਹਾਅ ਕੀਤਾ

डोनाल्ड ट्रम्प की जीत के बाद अमेरिका से भागने वाले प्रवासियों के लिए कनाडा हाई अलर्ट पर

ਕੈਨੇਡਾ ਹਿੰਸਾ ਵਿੱਚ ਨਵਾਂ ਮੋੜ, ਹੁੱਲੜਬਾਜਾਂ ਵਿਰੁੱਧ ਅਪੀਲ ਪੁਲਿਸ ਨੇ ਜਾਰੀ ਕੀਤੇ ਵਾਰੰਟ

कनाडा में हिंदुओं ने ब्रैम्पटन मंदिर पर खालिस्तानी हमले के खिलाफ प्रदर्शन किया

 
 
 
 
Subscribe