ਵਾਸ਼ਿੰਗਟਨ : ਯੂਕਰੇਨ ’ਤੇ ਹਮਲੇ ਦੇ ਵਿਰੋਧ ’ਚ ਅਮਰੀਕਾ ਦਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਸਖ਼ਤੀ ਵਰਤਣ ਦਾ ਸਿਲਸਿਲਾ ਜਾਰੀ ਹੈ।
ਅਮਰੀਕਾ ਨੇ ਹੁਣ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਸਮੇਤ 50 ਸਿਖਰਲੇ ਰੂਸੀ ਅਧਿਕਾਰੀਆਂ, ਕੁਲੀਨ ਵਰਗ ਦੇ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਪਾਬੰਦੀ ਲਗਾ ਦਿੱਤੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਨਵੀਆਂ ਪਾਬੰਦੀਆਂ ’ਚ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਨ੍ਹਾਂ ਨੇ ਪੁਤਿਨ ਪ੍ਰਸ਼ਾਸਨ ਨਾਲ ਮਿਲ ਕੇ ਜਨਤ ਦੇ ਪੈਸਾ ਲੁਟਾ ਦਿੱਤਾ ਹੈ ਤੇ ਆਪਣੀਆਂ ਜ਼ੇਬਾਂ ਭਰੀਆਂ ਹਨ।
ਇਨ੍ਹਾਂ ਪਾਬੰਦੀਆਂ ਦੇ ਘੇਰੇ ’ਚ ਆਉਣ ਵਾਲੇ ਲੋਕ ਨਾ ਤਾਂ ਅਮਰੀਕਾ ਦੀ ਯਾਤਰਾ ਕਰਨ ਸਕਣਗੇ ਤੇ ਨਾ ਹੀ ਉਸ ਦੇ ਵਿੱਤੀ ਸੇਵਾਵਾਂ ਦਾ ਲਾਭ ਉਠਾ ਸਕਣਗੇ।
ਬਾਇਡਨ ਨੇ ਵ੍ਹਾਈਟ ਹਾਊਸ ’ਚ ਕੈਬਨਿਟ ਦੀ ਬੈਠਕ ਤੋਂ ਬਾਅਦ ਪੁਤਿਨ ਦੇ ਕਰੀਬੀਆਂ ਖ਼ਿਲਾਫ਼ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਰੂਸ ਦਾ ਸਭ ਤੋਂ ਅਮੀਰ ਵਿਅਕਤੀ ਵੀ ਸ਼ਾਮਿਲ ਹੈ। ਪਾਬੰਦੀਸ਼ੁਦਾ 50 ਲੋਕ, ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਕਰੀਬੀਆਂ ਦੇ ਅਮਰੀਕਾ ਆਉਣ ’ਤੇ ਰੋਕ ਹੋਵੇਗੀ।
ਬਾਇਡਨ ਨੇ ਕਿਹਾ ਕਿ ਅਮਰੀਕਾ ਪੁਤਿਨ ਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਸਖ਼ਤ ਪਾਬੰਦੀਆਂ ਲਗਾਉਣੀਆਂ ਜਾਰੀ ਰੱਖੇਗਾ। ਉਨ੍ਹਾਂ ਨੂੰ ਆਲਮੀ ਤਕਨੀਕ ਤੇ ਵਿੱਤੀ ਵਿਵਸਥਾ ਤੋਂ ਦੂਰ ਰੱਖਿਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਖ਼ਿਲਾਫ਼ ਉਠਾਏ ਗਏ ਪਾਬੰਦੀਸ਼ੁਦਾ ਕਦਮਾਂ ਦਾ ਅਸਰ ਦਿਖਣ ਲੱਗਿਆ ਹੈ।
ਅਸੀਂ ਪੁਤਿਨ ਖ਼ਿਲਾਫ਼ ਇਤਿਹਾਸ ਦੀਆਂ ਸਭ ਤੋਂ ਸਖ਼ਤ ਆਰਥਿਕ ਪਾਬੰਦੀਆਂ ਬਣਾਈ ਰੱਖਣਾ ਚਾਹੁੰਦੇ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਕ ਬਿਆਨ ’ਚ ਪਾਬੰਦੀ ਲਗਾਏ ਗਏ ਰੂਸ ਦੇ ਧਨੀ ਲੋਕਾਂ ਦੇ ਨਾਂ ਦੀ ਜਾਣਕਾਰੀ ਦਿੱਤੀ।
ਇਨ੍ਹਾਂ ’ਚ ਅਲੀਸ਼ੇਰ ਉਸਮਾਨੋਵ, ਬੋਰਿਸ ਅਕਾਰਡੀ ਤੇ ਇਗੋਰ ਰੋਟੇਨਬਰਗ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਸ਼ਾਮਿਲ ਹਨ।