Saturday, November 23, 2024
 

ਰਾਸ਼ਟਰੀ

ਰਾਨੂ ਮੰਡਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਛਾਈ ਇਹ ਛੋਟੀ ਬੱਚੀ

December 03, 2019 02:30 PM

ਮੁੰਬਈ : ਲਤਾ ਮੰਗੇਸ਼ਕਰ ਪਿਛਲੇ ਕੁਝ ਦਿਨਾਂ ਤੋਂ ਆਪਣੀ ਖਰਾਬ ਸਿਹਤ ਨੂੰ ਲੈ ਕੇ ਚਰਚਾ ਵਿਚ ਹੈ। ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਤੋਂ ਜਨਰਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਹਾਲ ਹੀ ’ਚ ਇਕ 2 ਸਾਲ ਦੀ ਇਕ ਛੋਟੀ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਲਤਾ ਜੀ ਦਾ ਗੀਤ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ।

ਇਸ ਛੋਟੀ ਬੱਚੀ ਨੇ ਲਤਾ ਮੰਗੇਸ਼ਕਰ ਦੀ ਤਰ੍ਹਾਂ ਗੀਤ ਗਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਬੱਚੀ ਦਾ ਨਾਮ ਪ੍ਰਗਿਆ ਮੇਧਾ ਦੱਸਿਆ ਜਾ ਰਿਹਾ ਹੈ। ਪ੍ਰਗਿਆ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਇਹ ਗੀਤ 1964 ਵਿਚ ਆਈ ਫਿਲਮ ‘ਵੋ ਕੌਣ ਥੀ’ ਦਾ ਹੈ, ਜਿਸ ਸਾਧਨਾ ’ਤੇ ਫਿਲਮਾਇਆ ਗਿਆ ਸੀ। ਬੱਚੀ ਨੇ ਗੀਤ ਦੇ ਬਹੁਤ ਵਧੀਆ ਸੁਰ ਲਗਾਏ ਹਨ।

ਦੱਸ ਦੇਈਏ ਕਿ ਪਿਛਲੇ ਦਿਨੀਂ ਰਾਨੂ ਮੰਡਲ ਵੀ ਇਹੀ ਗੀਤ ਗਾ ਕੇ ਮਸ਼ਹੂਰ ਹੋ ਗਈ ਸੀ। ਰਾਨੂ ਨੂੰ ਕੋਲਕਾਤਾ ਦੇ ਇਕ ਰੇਲਵੇ ਸਟੇਸ਼ਨ ’ਤੇ ਇਹ ਗੀਤ ਗਾਉਂਦਿਆਂ ਦੇਖਿਆ ਗਿਆ ਸੀ। ਇਸ ਤੋਂ ਬਾਅਦ ਬਾਲੀਵੁੱਡ ਸਿੰਗਰ, ਐਕਟਰ ਅਤੇ ਮਿਊਜ਼ਿਕ ਕੰਪੋਜਰ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ ਵਿਚ ਗੀਤ ਗਾਉਣ ਦਾ ਮੌਕਾ ਦਿੱਤਾ। ਰਾਨੂ ਦਾ ਇਹ ਗੀਤ ਕਾਫੀ ਹਿੱਟ ਵੀ ਹੋਇਆ। ਹੁਣ ਰਾਨੂ ਕੋਲ ਇਕ ਤੋਂ ਬਾਅਦ ਇਕ ਕਈ ਆਫਰ ਆ ਰਹੇ ਹਨ।

 

Have something to say? Post your comment

 
 
 
 
 
Subscribe