ਕੀਵ-ਰੂਸ ਦੇ ਫੌਜੀ ਯੂਕ੍ਰੇਨ ਦੀ ਰਾਜਧਾਨੀ ਕੀਵ ਨੇੜੇ ਪਹੁੰਚ ਗਏ ਹਨ। ਅਜਿਹੇ 'ਚ ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਇਕ ਵਫ਼ਦ ਰੂਸੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦਫ਼ਤਰ ਨੇ ਟੈਲੀਗ੍ਰਾਮ ਐਪ 'ਤੇ ਕਿਹਾ ਕਿ ਦੋਵੇਂ ਪੱਖ ਬੇਲਾਰੂਸ ਦੀ ਸਰਹੱਦ 'ਤੇ ਇਕ ਅਣ-ਨਿਰਧਾਰਤ ਸਥਾਨ 'ਤੇ ਮੁਲਾਕਾਤ ਕਰਨਗੇ।
ਰਾਸ਼ਟਰਪਤੀ ਦਫ਼ਤਰ ਨੇ ਬੈਠਕ ਦਾ ਕੋਈ ਨਿਰਧਾਰਿਤ ਸਮਾਂ ਨਹੀਂ ਦੱਸਿਆ। ਰੂਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸ ਦਾ ਇਕ ਵਫ਼ਦ ਗੱਲਬਾਤ ਲਈ ਬੇਲਾਰੂਸ ਰਵਾਨਾ ਹੋ ਗਿਆ ਹੈ ਜਿਸ ਦੇ ਕੁਝ ਘੰਟਿਆਂ ਬਾਅਦ ਯੂਕ੍ਰੇਨ ਵੱਲੋਂ ਪ੍ਰਤੀਕਿਰਿਆ ਆਈ ਹੈ।
ਯੂਕ੍ਰੇਨ ਦੇ ਅਧਿਕਾਰੀਆਂ ਨੇ ਪਹਿਲਾਂ ਇਸ ਪ੍ਰਸਤਾਵ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਸੀ ਕਿ ਗੱਲਬਾਤ ਬੇਲਾਰੂਸ ਦੀ ਥਾਂ ਕਿਤੇ ਹੋਰ ਹੋਣੀ ਚਾਹੀਦੀ ਹੈ ਕਿਉਂਕਿ ਰੂਸ ਨੇ ਬੇਲਾਰੂਸ 'ਚ ਵੱਡੀ ਗਿਣਤੀ 'ਚ ਫੌਜੀਆਂ ਨੂੰ ਤਾਇਨਾਤ ਕਰ ਰੱਖਿਆ ਹੈ।
ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਰੂਸੀ ਪ੍ਰਮਾਣੂ ਵਿਰੋਧ ਤਾਕਤਾਂ ਨੂੰ ਹਾਈ ਅਲਰਟ 'ਤੇ ਰਹਿਣ ਦਾ ਹੁਕਮ ਦਿੱਤਾ ਸੀ। ਉਨ੍ਹਾਂ ਨੇ ਨਾਟੋ 'ਚ ਸ਼ਾਮਲ ਦੇਸ਼ਾਂ ਦੇ 'ਹਮਲਾਵਰ ਬਿਆਨਾਂ' ਦੇ ਜਵਾਬ 'ਚ ਇਹ ਹੁਕ ਦਿੱਤਾ ਹੈ।