ਫਤਿਹਗੜ੍ਹ ਚੂੜੀਆਂ : ਚੋਣ ਪ੍ਰਚਾਰ ਬੰਦ ਹੁੰਦੇ ਹੀ ਵੱਡੀ ਵਾਰਦਾਤ ਵਾਪਰ ਗਈ। ਦਰਅਸਲ ਜਿਲੇ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਵਰਕਰ ਕਰਨਬੀਰ ਸਿੰਘ ਦਾ ਤੇਜ਼ ਧਾਰ ਹਥਿਆਰ ਦੇ ਵਾਰ ਨਾਲ ਕਤਲ ਕਰ ਦਿੱਤਾ ਗਿਆ। 34 ਸਾਲਾਂ ਮ੍ਰਿਤਕ ਦੇ ਪਿਤਾ ਦੇ ਮੁਤਾਬਿਕ ਵੋਟਾਂ ਮੰਗਣ ਦੌਰਾਨ ਕਾਂਗਰਸੀ ਵਰਕਰਾਂ ਨੇ ਹਮਲਾ ਕੀਤਾ ਸੀ, , ਹਮਲਾ ਕਰਨ ਵਾਲੇ ਵੀ ਸ਼ਰੀਕੇ ਵਿਚੋਂ ਪਰਿਵਾਰਕ ਮੈਂਬਰ ਹੀ ਸਨ ਜੋ ਫਤਿਹਗੜ੍ਹ ਚੂੜੀਆਂ ਦੇ ਹੀ ਰਹਿਣ ਵਾਲੇ ਸਨ। ਪੁਲਿਸ ਜਾਂਚ ਵਿੱਚ ਜੁਟ ਗਈ ਹੈ।