ਬੰਗਲੁਰੂ : ਇੰਗਲੈਂਡ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਇੰਡੀਅਨ ਪ੍ਰਰੀਮੀਅਰ ਲੀਗ (IPL) ਦੀ ਨਿਲਾਮੀ ਦੇ ਦੂਜੇ ਦਿਨ ਐਤਵਾਰ ਨੂੰ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਰਹੇ।
ਉਨ੍ਹਾਂ ਨੂੰ ਪੰਜਾਬ ਕਿੰਗਜ਼ ਨੇ 11 ਕਰੋੜ 50 ਲੱਖ ਰੁਪਏ ਵਿਚ ਆਪਣੇ ਨਾਲ ਜੋੜਿਆ ਜਦਕਿ ਇਸ ਫਰੈਂਚਾਈਜ਼ੀ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਡੀਅਨ ਸਮਿਥ ਲਈ ਵੀ ਛੇ ਕਰੋੜ ਰੁਪਏ ਖ਼ਰਚ ਕੀਤੇ।
ਖੱਬੇ ਹੱਥ ਦੇ ਭਾਰਤ ਦੇ ਦੂਜੇ ਦਰਜੇ ਦੇ ਗੇਂਦਬਾਜ਼ ਖਲੀਲ ਅਹਿਮਦ ਤੇ ਚੇਤਨ ਸਕਾਰੀਆ ਲਈ ਵੀ ਫਰੈਂਚਾਈਜ਼ੀ ਨੇ ਚੰਗੀ ਬੋਲੀ ਲਾਈ।ਖਲੀਲ ਪੰਜ ਕਰੋੜ 25 ਲੱਖ ਰੁਪਏ, ਜਦਕਿ ਸਕਾਰੀਆ ਚਾਰ ਕਰੋੜ 20 ਲੱਖ ਰੁਪਏ ਵਿਚ ਵਿਕੇ।
ਹੋਰ ਭਾਰਤੀ ਖਿਡਾਰੀਆਂ ਵਿਚਾਲੇ ਹਰਫ਼ਨਮੌਲਾ ਸ਼ਿਵਮ ਦੂਬ ਨੂੰ ਛੱਕੇ ਮਾਰਨ ਦੀ ਯੋਗਤਾ ਕਾਰਨ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਚਾਰ ਕਰੋੜ ਰੁਪਏ ਵਿਚ ਆਪਣੇ ਨਾਲ ਜੋੜਿਆ ਜਦਕਿ ਗੁਜਰਾਤ ਟਾਈਟਨਜ਼ ਨੇ ਭਾਰਤੀ ਟੀਮ 'ਚੋਂ ਬਾਹਰ ਚੱਲ ਰਹੇ ਇਕ ਹੋਰ ਹਰਫ਼ਨਮੌਲਾ ਵਿਜੇ ਸ਼ੰਕਰ ਨੂੰ ਇਕ ਕਰੋੜ 40 ਲੱਖ ਰੁਪਏ ਵਿਚ ਖ਼ਰੀਦਿਆ।
ਗੁਜਰਾਤ ਟਾਈਟਨਜ਼ ਨੇ ਨੌਜਵਾਨ ਸਟਾਰ ਯਸ਼ ਦਿਆਲ ਨੂੰ 3.20 ਕਰੋੜ ਵਿਚ ਖ਼ਰੀਦਿਆ। ਪ੍ਰਯਾਗਰਾਜ ਦੇ ਯਸ਼ ਦਿਆਲ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਤੇ ਉੱਤਰ ਪ੍ਰਦੇਸ਼ ਲਈ ਘਰੇਲੂ ਕ੍ਰਿਕਟ ਖੇਡਦੇ ਹਨ।
ਪਹਿਲੇ ਸੈਸ਼ਨ ਦਾ ਆਕਰਸ਼ਣ ਹਾਲਾਂਕਿ ਲਿਵਿੰਗਸਟੋਨ ਰਹੇ ਜਿਨ੍ਹਾਂ ਨੂੰ 10 ਕਰੋੜ ਤੋਂ ਵੱਧ ਦਾ ਕਰਾਰ ਮਿਲਿਆ। ਇਕ ਸਮੇਂ ਪੰਜ ਟੀਮਾਂ ਉਨ੍ਹਾਂ ਲਈ ਬੋਲੀ ਲਾ ਰਹੀਆਂ ਸਨ।
ਲਿਵਿੰਗਸਟੋਨ ਪਿਛਲੇ ਸੈਸ਼ਨ ਵਿਚ ਰਾਜਸਥਾਨ ਰਾਇਲਜ਼ ਵੱਲੋਂ ਖੇਡੇ ਸਨ ਤੇ ਹੌਲੀ ਪਿੱਚਾਂ 'ਤੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਫਰੈਂਚਾਈਜ਼ੀ ਵਿਚ ਹਾਲਾਂਕਿ ਖਿਡਾਰੀ ਥਾਂ ਖ਼ਾਲੀ ਸੀ (ਘੱਟੋ ਘੱਟ 18 ਖਿਡਾਰੀ) ਇਸ ਲਈ ਉਨ੍ਹਾਂ ਨੂੰ ਟੀਮ ਨਾਲ ਜੋੜਨ ਨੂੰ ਲੈ ਕੇ ਉਤਸ਼ਾਹਤ ਸੀ।
ਚੇਤੇਸ਼ਵਰ ਪੁਜਾਰਾ ਨੂੰ ਨਿਲਾਮੀ ਵਿਚ ਕੋਈ ਖ਼ਰੀਦਦਾਰ ਨਹੀਂ ਮਿਲਿਆ ਜਦਕਿ ਅਜਿੰਕੇ ਰਹਾਣੇ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਇਕ ਕਰੋੜ ਰੁਪਏ ਦੇ ਉਨ੍ਹਾਂ ਦੇ ਆਧਾਰ ਮੁੱਲ 'ਤੇ ਖ਼ਰੀਦਿਆ।
ਸੁਪਰ ਕਿੰਗਜ਼ ਨੇ ਸ੍ਰੀਲੰਕਾ ਦੇ ਸਪਿੰਨਰ ਮਹੇਸ਼ ਤੀਕਸ਼ਣਾ ਨੂੰ 70 ਲੱਖ ਰੁਪਏ ਵਿਚ ਖ਼ਰੀਦਿਆ। ਇਸ ਸਪਿੰਨਰ ਨੇ ਪਿਛਲੇ ਸਾਲ ਜੁਲਾਈ ਵਿਚ ਭਾਰਤ ਦੇ ਸ੍ਰੀਲੰਕਾ ਦੌਰੇ ਦੌਰਾਨ ਪ੍ਰਭਾਵਿਤ ਕੀਤਾ ਸੀ।
ਪਿਛਲੇ ਦਿਨੀਂ ਟੈਸਟ ਸੀਰੀਜ਼ ਦੌਰਾਨ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੇਨਸੇਨ ਲਈ ਸਨਰਾਈਜਰਜ਼ ਹੈਦਰਾਬਾਦ ਨੇ ਚਾਰ ਕਰੋੜ 20 ਲੱਖ ਰੁਪਏ ਦੀ ਬੋਲੀ ਲਾਈ।
ਉਨ੍ਹਾਂ ਲਈ ਸਨਰਾਈਜਰਜ਼ ਹੈਦਰਾਬਾਦ ਤੇ ਪੰਜਾਬ ਵਿਚਾਲੇ ਬੋਲੀ ਦੀ ਜੰਗ ਦੇਖਣ ਨੂੰ ਮਿਲੀ। ਦਿਨ ਦੀ ਸ਼ੁਰੂਆਤ ਵਿਚ ਇਨ੍ਹਾਂ ਦੋ ਟੀਮਾਂ ਕੋਲ ਕ੍ਰਮਵਾਰ 20 ਤੇ 28 ਕਰੋੜ ਰੁਪਏ ਸਨ।