ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੁਕਰੇਨ ਮਾਮਲੇ ਬਾਰੇ ਫੋਨ 'ਤੇ ਇਕ ਘੰਟਾ ਗੱਲਬਾਤ ਕੀਤੀ।
ਦੱਸਣਯੋਗ ਹੈ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਕਿਸੇ ਵੀ ਸਮੇਂ ਯੁਕਰੇਨ 'ਤੇ ਹਮਲਾ ਕਰ ਸਕਦਾ ਹੈ। ਇਸੇ ਦੌਰਾਨ ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਯੁਕਰੇਨ ਵਿੱਚ ਆਪਣੇ ਸਫਾਰਤਖਾਨੇ ਦੇ ਸਟਾਫ ਨੂੰ 48 ਘੰਟਿਆਂ ਵਿੱਚ ਯੁਕਰੇਨ ਛੱਡਣ ਲਈ ਕਹਿ ਦਿੱਤਾ ਹੈ।
ਯੁਕਰੇਨ ਦੀ ਸਰਹੱਦ ਤੇ ਰੂਸ ਨੇ ਵੱਡੀ ਗਿਣਤੀ ਵਿੱਚ ਆਪਣੇ ਸੈਨਿਕ ਤਾਇਨਾਤ ਕੀਤੇ ਹੋਏ ਹਨ ਤੇ ਅਮਰੀਕਾ ਨੇ ਖਦਸ਼ਾ ਜਤਾਇਆ ਹੈ ਕਿ ਰੂਸ ਕਿਸੇ ਵੀ ਸਮੇਂ ਯੁਕਰੇਨ ਤੇ ਹਮਲਾ ਕਰ ਸਕਦਾ ਹੈ ਜਦੋਂ ਕਿ ਰੂਸ ਨੇ ਹਮਲਾ ਕਰਨ ਦੀ ਗੱਲ ਦਾ ਖੰਡਨ ਕੀਤਾ ਹੈ।