ਸੀਨੀਅਰ ਜਨਰਲ ਨੇ ਕਿਹਾ, ''ਆਪਰੇਸ਼ਨਲ ਐਕਸ਼ਨ ਸਟੈਂਡਰਡ ਅਤੇ ਹਥਿਆਰਬੰਦ ਸੰਘਰਸ਼ ਕਾਨੂੰਨ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।'' ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਸਮੁੰਦਰ ਵਿਚ ਦਫਨਾਇਆ ਗਿਆ ਸੀ। 2011 ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਕਾਰਵਾਈ ਵਿਚ ਲਾਦੇਨ ਮਾਰਿਆ ਗਿਆ ਸੀ। ਜਨਰਲ ਮਿਲੇ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਅਮਰੀਕੀ ਬਲਾਂ ਨੂੰ ਘਟਨਾਸਥਲ (ਜਿੱਥੇ ਬਗਦਾਦੀ ਮਾਰਿਆ ਗਿਆ) ਤੋਂ ਆਈ.ਐੱਸ.ਆਈ.ਐੱਸ. ਨਾਲ ਜੁੜੀਆਂ ਅਤੇ ਭਵਿੱਖ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਨਾਲ ਸਬੰਧਤ ਸਮੱਗਰੀ ਵੀ ਮਿਲੀ। ਜੁਆਇੰਟ ਚੀਫਸ ਆਫ ਸਟਾਫ ਦੇ ਮੁਖੀ ਨੇ ਕਿਹਾ, ''ਉੱਥੋਂ ਕੁਝ ਸਾਮਾਨ ਵੀ ਮਿਲਿਆ ਹੈ। ਜਾਂਚ ਪੂਰੀ ਹੋਣ ਤੱਕ ਮੈਂ ਉਸ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦੇਣਾ ਚਾਹਾਂਗਾ।'' ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਬਲਾਂ ਨੇ ਬਗਦਾਦੀ ਦੇ ਦੋ ਸਾਥੀਆਂ ਨੂੰ ਵੀ ਫੜਿਆ ਹੈ। ਜਨਰਲ ਮਿਲੇ ਨੇ ਕਿਹਾ, ''ਦੋ ਪੁਰਸ਼ਾਂ ਨੂੰ ਫੜਿਆ ਗਿਆ ਹੈ ਜੋ ਹਾਲੇ ਹਿਰਾਸਤ ਵਿਚ ਹਨ।''