ਨਵੀਂ ਦਿੱਲੀ : CBSE ਨੇ ਟਰਮ-2 ਪ੍ਰੀਖਿਆ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਕਿਆਸਰਾਈਆਂ 'ਤੇ ਵਿਰਾਮ ਲਗਾ ਦਿੱਤਾ ਹੈ।
CBSE ਵੱਲੋਂ ਪ੍ਰੀਖਿਆ ਦੀ ਮਿਤੀ ਤੈਅ ਕੀਤੀ ਗਈ ਹੈ। CBSE ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟਰਮ-2 ਦੀ ਪ੍ਰੀਖਿਆ 26 ਅਪ੍ਰੈਲ ਤੋਂ ਹੋਵੇਗੀ।
ਹਾਲਾਂਕਿ ਡੇਟ ਸ਼ੀਟ ਅਜੇ ਜਾਰੀ ਨਹੀਂ ਹੋਈ ਹੈ। ਬੋਰਡ ਨੇ ਕਿਹਾ ਕਿ ਜਲਦੀ ਹੀ ਉਹ ਇਸ ਨੂੰ ਅਧਿਕਾਰਤ ਤੌਰ 'ਤੇ ਆਪਣੀ ਵੈੱਬਸਾਈਟ 'ਤੇ ਜਾਰੀ ਕਰੇਗਾ।
ਵਿਦਿਆਰਥੀਆਂ ਲਈ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਇਹ ਪ੍ਰੀਖਿਆ ਇਸ ਵਾਰ ਆਫਲਾਈਨ ਮੋਡ ਵਿੱਚ ਹੋਵੇਗੀ।