Friday, November 22, 2024
 

ਰਾਸ਼ਟਰੀ

ਮੋਦੀ ਦੇ 'ਟੁਕੜੇ-ਟੁਕੜੇ ਗੈਂਗ' ਬਿਆਨ ਦਾ ਜਵਾਬ: ਚਿਦੰਬਰਮ ਨੇ ਐੱਨ.ਡੀ.ਏ. ਦਾ ਦੱਸਿਆ ਮਤਲਬ

February 08, 2022 07:35 PM

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਮੰਗਲਵਾਰ ਨੂੰ ਆਮ ਬਜਟ 'ਤੇ ਚਰਚਾ ਦੌਰਾਨ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਪ੍ਰਧਾਨ ਮੰਤਰੀ ਦੇ ਉਸ ਬਿਆਨ 'ਤੇ ਵੀ ਹਮਲਾ ਕੀਤਾ, ਜਿਸ 'ਚ ਮੋਦੀ ਨੇ ਕਾਂਗਰਸ ਨੂੰ 'ਟੁਕੜੇ-ਟੁਕੜੇ ਗੈਂਗ' ਕਿਹਾ ਸੀ। ਚਿਦੰਬਰਮ ਨੇ ਕਿਹਾ ਕਿ ਕਾਂਗਰਸ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਬਦੌਲਤ ਉਹ ਰਾਜ ਸਭਾ 'ਚ ਬੋਲ ਸਕੇ ਹਨ। ਚਿਦੰਬਰਮ ਨੇ ਕਿਹਾ, ''ਹਾਊਸ ਵਿਚ ਕਾਂਗਰਸ ਨੇਤਾਵਾਂ ਨੂੰ ਟੁਕੜੇ-ਟੁਕੜੇ ਗੈਂਗ ਦੇ ਮੈਂਬਰ ਦੱਸਿਆ ਗਿਆ ਸੀ। ਪਰ ਮੈਂ ਇਸ ਤੋਂ ਨਿਰਾਸ਼ ਨਹੀਂ ਹਾਂ। ਇਸ ਸੰਸਦ ਵਿੱਚ ਸਵਾਲ ਪੁੱਛਿਆ ਗਿਆ ਕਿ ਟੁਕੜੇ ਟੁਕੜੇ ਗੈਂਗ ਦੇ ਮੈਂਬਰ ਕੌਣ ਹਨ? ਮਾਣਯੋਗ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਟੁਕੜੇ ਟੁਕੜੇ ਗੈਂਗ ਬਾਰੇ ਕੋਈ ਡਾਟਾ ਉਪਲਬਧ ਨਹੀਂ ਹੈ।

ਚਿਦੰਬਰਮ ਨੇ ਕੇਂਦਰ ਸਰਕਾਰ 'ਤੇ ਚੁਟਕੀ ਲਈ ਅਤੇ ਐਨਡੀਏ ਨੂੰ ਨੋ ਡੈਟਾ ਉਪਲਬੱਧ (ਕੋਈ ਡਾਟਾ ਉਪਲਬਧ ਨਹੀਂ) ਸਰਕਾਰ ਕਿਹਾ। ਇਸ ਤੋਂ ਬਾਅਦ ਉਨ੍ਹਾਂ ਵੱਖ-ਵੱਖ ਮੁੱਦਿਆਂ 'ਤੇ ਅੰਕੜੇ ਨਾ ਮਿਲਣ 'ਤੇ ਸਵਾਲ ਖੜ੍ਹੇ ਕੀਤੇ। ਕਾਂਗਰਸੀ ਆਗੂ ਨੇ ਕਿਹਾ ਕਿ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਬਾਰੇ ਕੋਈ ਅੰਕੜਾ ਉਪਲਬਧ ਨਹੀਂ ਹੈ, ਦਰਿਆਵਾਂ ਵਿਚ ਵਹਿ ਰਹੀਆਂ ਲਾਸ਼ਾਂ ਬਾਰੇ ਕੋਈ ਅੰਕੜਾ ਉਪਲਬਧ ਨਹੀਂ ਹੈ, ਕਿੰਨੇ ਪ੍ਰਵਾਸੀ ਪੈਦਲ ਹੀ ਆਪਣੇ ਘਰਾਂ ਨੂੰ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਕੋਈ ਅੰਕੜਾ ਉਪਲਬਧ ਨਹੀਂ ਹੈ, ਜੋ ਕਿ 2022 ਵਿੱਚ ਕੀਤਾ ਜਾਣਾ ਸੀ।

ਵਿੱਤੀ ਘਾਟੇ ਨੂੰ ਲੈ ਕੇ ਸਰਕਾਰ ਨੂੰ ਤਾਅਨਾ ਮਾਰਿਆ
ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੌਰਾਨ ਵਿੱਤ ਮੰਤਰੀ ਨੇ 6.8 ਫੀਸਦੀ ਦੇ ਵਿੱਤੀ ਘਾਟੇ ਦਾ ਅਨੁਮਾਨ ਲਗਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਵਿੱਤ ਮੰਤਰੀ ਨੂੰ ਚਿਤਾਵਨੀ ਵੀ ਦਿੱਤੀ ਸੀ ਪਰ ਵਿੱਤ ਮੰਤਰੀ ਨੇ ਉਦੋਂ ਕਿਹਾ ਸੀ ਕਿ ਅਸੀਂ ਇਸ ਤੋਂ ਬਿਹਤਰ ਕਰਾਂਗੇ। ਚਿਦੰਬਰਮ ਨੇ ਕਿਹਾ ਕਿ ਅਸਲ ਵਿਚ ਇਹ ਅੰਕੜਾ 6.9 ਫੀਸਦੀ ਸੀ। ਚਿਦੰਬਰਮ ਨੇ ਕਿਹਾ ਕਿ ਵਿਨਿਵੇਸ਼ ਲਈ 1 ਲੱਖ 75 ਹਜ਼ਾਰ ਕਰੋੜ ਰੁਪਏ ਦਾ ਟੀਚਾ ਮਿੱਥਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਧੰਨਵਾਦੀ ਹਨ ਕਿ ਇਸ ਟੀਚੇ ਵਿੱਚ ਸਿਰਫ਼ 75, 000 ਕਰੋੜ ਰੁਪਏ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ 2021-22 ਦੇ ਬਜਟ ਅਨੁਮਾਨਾਂ ਵਿੱਚ 5, 54, 236 ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦੀ ਗੱਲ ਕੀਤੀ ਗਈ ਸੀ। ਪੂੰਜੀਗਤ ਖਰਚ ਵਿਕਾਸ ਨੂੰ ਹੁਲਾਰਾ ਦੇਵੇਗਾ।

 

Have something to say? Post your comment

 
 
 
 
 
Subscribe