ਅਹਿਮਦਾਬਾਦ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ 9 ਫਰਵਰੀ ਨੂੰ ਅਹਿਮਦਾਬਾਦ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਪਹਿਲਾ ਮੈਚ 6 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਰੋਹਿਤ ਐਂਡ ਕੰਪਨੀ ਦੀਆਂ ਨਜ਼ਰਾਂ ਦੂਜਾ ਵਨਡੇ ਜਿੱਤ ਕੇ ਸੀਰੀਜ਼ ਜਿੱਤਣ 'ਤੇ ਹੋਣਗੀਆਂ। ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਰਤੀ ਟੀਮ ਦੂਜੇ ਮੈਚ ਵਿੱਚ ਕਿਹੜੇ 11 ਖਿਡਾਰੀਆਂ ਨਾਲ ਮੈਦਾਨ ਵਿੱਚ ਉਤਰ ਸਕਦੀ ਹੈ।
ਦੂਜੇ ਮੈਚ 'ਚ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਦੀ ਓਪਨਿੰਗ ਹੋ ਸਕਦੀ ਹੈ। ਇਸ਼ਾਨ ਕਿਸ਼ਨ ਨੂੰ ਪਿਛਲੇ ਮੈਚ ਵਿੱਚ ਓਪਨਿੰਗ ਕਰਨ ਦਾ ਮੌਕਾ ਮਿਲਿਆ ਸੀ ਪਰ ਦੂਜੇ ਮੈਚ ਵਿੱਚ ਕੇਐਲ ਰਾਹੁਲ ਦੀ ਵਾਪਸੀ ਤੋਂ ਬਾਅਦ ਕਿਸ਼ਨ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਦੱਖਣੀ ਅਫਰੀਕਾ ਦਾ ਦੌਰਾ ਰਾਹੁਲ ਲਈ ਚੰਗਾ ਨਹੀਂ ਰਿਹਾ ਪਰ ਘਰੇਲੂ ਮੈਦਾਨ 'ਤੇ ਉਹ ਇਸ ਸੀਰੀਜ਼ ਤੋਂ ਲੈਅ 'ਚ ਜ਼ਰੂਰ ਵਾਪਸ ਆਉਣਾ ਚਾਹੇਗਾ। ਕਪਤਾਨ ਰੋਹਿਤ ਦੀ ਗੱਲ ਕਰੀਏ ਤਾਂ ਉਸ ਨੇ ਪਹਿਲੇ ਮੈਚ 'ਚ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਦੂਜੇ ਮੈਚ 'ਚ ਵੀ ਉਸ ਤੋਂ ਕਾਫੀ ਉਮੀਦਾਂ ਹੋਣਗੀਆਂ।
ਸਾਬਕਾ ਕਪਤਾਨ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਨਜ਼ਰ ਆਉਣਗੇ। ਪਹਿਲੇ ਮੈਚ 'ਚ ਵਿਰਾਟ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਸਨ ਪਰ ਦੂਜੇ ਮੈਚ 'ਚ ਟੀਮ ਨੂੰ ਉਸ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ। ਕੋਹਲੀ ਨੇ ਅਫਰੀਕਾ ਖਿਲਾਫ 3 ਵਨਡੇ ਮੈਚਾਂ 'ਚ 2 ਅਰਧ ਸੈਂਕੜੇ ਲਗਾਏ ਸਨ।