ਨਵੀਂ ਦਿੱਲੀ: ਸ਼ਾਂਤੀਸ੍ਰੀ ਧੁਲੀਪੁੜੀ ਪੰਡਿਤ (59) ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉਪ ਕੁਲਪਤੀ ਹੋਣਗੇ। ਸਿੱਖਿਆ ਮੰਤਰਾਲੇ ਨੇ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਹੈ।
ਪੰਡਿਤ ਇਸ ਵੇਲੇ ਮਹਾਰਾਸ਼ਟਰ ਦੀ ਸਾਵਿੱਤਰੀਬਾਈ ਫੂਲੇ ਯੂਨੀਵਰਸਿਟੀ ਵਿੱਚ ਰਾਜਨੀਤੀ ਤੇ ਲੋਕ ਪ੍ਰਸ਼ਾਸਨ ਵਿਭਾਗ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਵਜੋਂ ਤਾਇਨਾਤ ਹਨ।
ਪੰਡਿਤ ਜੇਐੱਨਯੂ ਦੇ ਪੁਰਾਣੇ ਵਿਦਿਆਰਥੀ ਹਨ ਤੇ ਇਥੇ ਉਨ੍ਹਾਂ ਆਪਣੀ ਐੱਮ.ਫ਼ਿਲ ਤੇ ਕੌਮਾਂਤਰੀ ਰਿਸ਼ਤਿਆਂ ਬਾਰੇ ਪੀਐੱਚ.ਡੀ ਮੁਕੰਮਲ ਕੀਤੀ ਸੀ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੰਡਿਤ ਦੀ ਜੇਐੱਨਯੂ ਉਪ ਕੁਲਪਤੀ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਡਿਤ ਦਾ ਕਾਰਜਕਾਲ ਪੰਜ ਸਾਲਾਂ ਲਈ ਹੋਵੇਗਾ।