ਮੁੰਬਈ : ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 938 ਅੰਕ ਟੁੱਟ ਕੇ 56, 919 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 281 ਦੀ ਗਿਰਾਵਟ ਨਾਲ 16, 996 'ਤੇ ਖੁੱਲ੍ਹਿਆ ਹੈ। ਮੌਜੂਦਾ ਸਮੇਂ ਵਿਚ ਸੈਂਸੈਕਸ 1129.55 ਅੰਕ ਭਾਵ 1.94 ਫ਼ੀਸਦੀ ਦੀ ਗਿਰਾਵਟ ਨਾਲ 56, 728.60 ਕਾਰੋਬਾਰ ਕਰ ਰਿਹਾ ਹੈ।