ਚੰਡੀਗੜ੍ਹ : ਅਕਾਲੀ ਦਲ ਦੇ ਬੱਲੂਆਣਾ ਹਲਕੇ ਦੇ ਉਮੀਦਵਾਰ ਹਰਦੇਵ ਸਿੰਘ ਨੂੰ ਹਰਿਆਣਾ ਦੇ ਸਿਰਸਾ 'ਚ ਡੇਰਾ ਸੱਚਾ ਸੌਦਾ 'ਚ ਜਾਣ ਕਾਰਨ ਆਪਣੀ ਉਮੀਦਵਾਰੀ ਤੋਂ ਹੱਥ ਥੋਣੇ ਪੈ ਗਏ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਅਬੋਹਰ ਦੇ ਬੱਲੂਆਣਾ ਹਲਕੇ ਤੋਂ ਹਰਦੇਵ ਸਿੰਘ ਦੀ ਥਾਂ ਪਿਰਥੀ ਰਾਮ ਮੇਘਵਾਲ ਨੂੰ ਮੈਦਾਨ ਵਿੱਚ ਉਤਾਰਿਆ ਦਿਤਾ ਹੈ।
ਦਰਅਸਲ ਮਾਲਵੇ ਅਧੀਨ ਆਉਂਦੇ ਫ਼ਿਰੋਜ਼ਪੁਰ, ਮੋਗਾ, ਫ਼ਾਜ਼ਿਲਕਾ, ਅਬੋਹਰ, ਫ਼ਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ। ਮਾਲਵਾ ਪੱਟੀ ਵਿੱਚ 69 ਵਿਧਾਨ ਸਭਾ ਸੀਟਾਂ ਹਨ, ਜਿੱਥੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ।
ਅਕਾਲੀ ਦਲ ਦਾ ਦਾਅਵਾ ਹੈ ਕਿ ਹਰਦੇਵ ਸਿੰਘ ਨੇ ਘਰੇਲੂ ਕਾਰਨਾਂ ਕਰਕੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਪਰ ਅਸਲ ਵਿੱਚ ਹਰਦੇਵ ਸਿੰਘ ਮੇਘ ਵੱਲੋਂ ਡੇਰਾ ਸੱਚਾ ਸੌਦਾ ਅੱਗੇ ਮੱਥਾ ਟੇਕਣ ਕਾਰਨ ਇਲਾਕੇ ਵਿੱਚ ਰੋਸ ਹੈ। ਇਲਾਕੇ ਦੇ ਕਈ ਵੱਡੇ ਆਗੂਆਂ ਨੇ ਡੇਰੇ 'ਚ ਜਾਣ 'ਤੇ ਇਤਰਾਜ਼ ਜਤਾਇਆ ਸੀ।
ਦਰਅਸਲ ਹਰਦੇਵ ਸਿੰਘ 16 ਜਨਵਰੀ ਦਿਨ ਐਤਵਾਰ ਸ਼ਾਮ ਨੂੰ ਡੇਰੇ ਪਹੁੰਚੇ ਅਤੇ ਉਸ ਨੇ ਡੇਰੇ ਤੋਂ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਦਾਨ ਦੇ ਕੰਮਾਂ ਵਿੱਚ ਸ਼ਾਮਲ ਹੈ। ਲੋਕਾਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨਾ ਸਿਖਾਇਆ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਮੈਂ ਵੀ ਆਪਣੇ ਭਾਈਚਾਰੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦਾ ਹਾਂ, ਇਸ ਲਈ ਅੱਜ ਮੈਂ ਡੇਰਾ ਸੱਚਾ ਸੌਦਾ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਡੇਰੇ ਪਹੁੰਚਿਆ ਹਾਂ।