ਉੱਤਰਾਖੰਡ : ਪੁਲਿਸ ਨੇ ਸ਼ਨੀਵਾਰ ਨੂੰ ਯਤੀ ਨਰਸਿੰਘਾਨੰਦ ਨੂੰ ਔਰਤਾਂ ਖਿਲਾਫ ਅਸ਼ਲੀਲ ਟਿੱਪਣੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਯਤੀ ਨਰਸਿੰਘਾਨੰਦ ਦੇ ਖਿਲਾਫ 2-3 ਮਾਮਲੇ ਦਰਜ ਹਨ, ਜਿਨ੍ਹਾਂ 'ਚ ਔਰਤਾਂ ਖਿਲਾਫ ਅਸ਼ਲੀਲ ਟਿੱਪਣੀ ਦਾ ਵੀ ਦਰਜ ਹੈ, ਜਿਸ ਕਾਰਨ ਸ਼ਨੀਵਾਰ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗ੍ਰਿਫਤਾਰੀ ਬਾਰੇ ਹਰਿਦੁਆਰ ਸਿਟੀ ਦੇ ਸੀਓ ਸ਼ੇਖਰ ਸੁਆਲ ਨੇ ਮੀਡੀਆ ਨੂੰ ਦੱਸਿਆ, “ਯਤੀ ਨਰਸਿਮਹਾਨੰਦ ਨੂੰ ਔਰਤਾਂ ਵਿਰੁੱਧ ਅਸ਼ਲੀਲ ਟਿੱਪਣੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ 2-3 ਕੇਸ ਦਰਜ ਹਨ।
ਹਰਿਦੁਆਰ 'ਚ ਸ਼ੀਆ ਵਕਫ ਬੋਰਡ ਦੇ ਸਾਬਕਾ ਪ੍ਰਧਾਨ ਵਸੀਮ ਰਿਜ਼ਵੀ ਉਰਫ ਜੀਤੇਂਦਰ ਤਿਆਗੀ ਦੀ ਗ੍ਰਿਫਤਾਰੀ ਦੇ ਸਮੇਂ ਯੇਤੀ ਨਰਸਿਮਹਾਨੰਦ ਨੇ ਹਲਕਾ ਵਿਰੋਧ ਕੀਤਾ ਸੀ। ਉਦੋਂ ਵੀ ਪੁਲਿਸ ਨੇ ਨਰਸਿਮਹਾਨੰਦ ਨੂੰ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਹਿਰਾਸਤ ਵਿਚ ਵੀ ਲਿਆ ਸੀ। ਹੁਣ ਨਰਸਿਮਹਾਨੰਦ ਨੂੰ ਔਰਤਾਂ ਖਿਲਾਫ ਅਸ਼ਲੀਲ ਟਿੱਪਣੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ੇਖਰ ਸੁਆਲ, ਸੀਓ ਸਿਟੀ, ਹਰਿਦੁਆਰ ਨੇ ਦਿੱਤੀ। ਗਾਜ਼ੀਆਬਾਦ ਦੇ ਡਾਸਨਾ ਵਿੱਚ ਸ਼ਿਵ ਸ਼ਕਤੀ ਧਾਮ ਮੰਦਰ ਦੇ ਪੁਜਾਰੀ ਯੇਤੀ ਨਰਸਿਮਹਾਨੰਦ ਦਾ ਇੱਕ ਵੀਡੀਓ ਅਗਸਤ 2021 ਵਿੱਚ ਵੀ ਵਾਇਰਲ ਹੋਇਆ ਸੀ। ਜਿੱਥੇ ਉਹ ਔਰਤਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਦੇ ਪਾਏ ਗਏ ਸੀ।