ਇਸਲਾਮਾਬਾਦ : ਖਾਲਿਸਤਾਨੀ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ (SFJ) ਆਉਣ ਵਾਲੀਆਂ ਪੰਜਾਬ ਚੋਣਾਂ ਨੂੰ ਲੈ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਅੱਤਵਾਦੀ ਗਰੁੱਪ ਨਾਲ ਪਾਕਿਸਤਾਨ ਦੇ ਗਠਜੋੜ ਦਾ ਪਰਦਾਫਾਸ਼ ਹੋਇਆ ਹੈ।
ਦਰਅਸਲ ਪੰਨੂ ਖੁੱਲ੍ਹੇਆਮ ਇਮਰਾਨ ਖਾਨ ਤੱਕ ਪਹੁੰਚ ਕਰ ਰਿਹਾ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਖਾਲਿਸਤਾਨ ਬਣਾਉਣ ਦਾ ਸਮਰਥਨ ਕਰਨ ਲਈ “ਕੂਟਨੀਤਕ ਤੌਰ ‘ਤੇ ਦਖਲ ਦੇਣ” ਦੀ ਅਪੀਲ ਕੀਤੀ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਅਤੇ SFJ ਵੱਲੋਂ ਭਾਰਤ ਵਿਰੋਧੀ ਸਾਜ਼ਿਸ਼ ਦੇ ਸਬੂਤ ਮਿਲੇ ਹਨ ਜਿਸ ਵਿੱਚ ਸੰਗਠਨ ਨੇ ਖਾਲਿਸਤਾਨ ਬਣਾਉਣ ਦਾ ਸਮਰਥਨ ਕਰਨ ਲਈ ਇਮਰਾਨ ਖਾਨ ਦੀ ਸਰਕਾਰ ਤੱਕ ਪਹੁੰਚ ਕੀਤੀ ਸੀ। ਇਸ ਤੋਂ ਇਲਾਵਾ ਪਾਕਿਸਤਾਨੀ ਮੀਡੀਆ ਹੁਣ ਖੁੱਲ੍ਹ ਕੇ SFJ ਨੂੰ ਆਪਣਾ ਸਮਰਥਨ ਦੇ ਰਿਹਾ ਹੈ।
ਇੱਕ ਵੀਡੀਓ ਵਿੱਚ SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸਮੂਹ ਨੇ ਖਾਲਿਸਤਾਨ ਬਣਾਉਣ ਦਾ ਸਮਰਥਨ ਕਰਨ ਲਈ ਇਮਰਾਨ ਖਾਨ ਨੂੰ ਪੱਤਰ ਲਿਖਿਆ ਹੈ। ਇਸ ਤੋਂ ਇਲਾਵਾ ਉਸ ਨੂੰ ਬੰਗਲਾਦੇਸ਼ ਯੁੱਧ ਵਿਚ ਭਾਰਤ ਦੀ ਜਿੱਤ ਅਤੇ ਢਾਕਾ ਦੇ ਪਤਨ ਬਾਰੇ ਵੀ ਗੱਲ ਕਰਦੇ ਸੁਣਿਆ ਜਾ ਸਕਦਾ ਹੈ।
ਪੰਨੂ ਨੂੰ 16 ਦਸੰਬਰ ਦੀ ਵੀਡੀਓ ਵਿੱਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “SFJ ਨੇ ਇਮਰਾਨ ਖਾਨ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਹੈ। ਢਾਕਾ ਦਾ ਪਤਨ ਬੀਤ ਚੁੱਕਾ ਹੈ ਅਤੇ ਅਸੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਕੂਟਨੀਤਕ ਦਖਲ ਅਤੇ ਖਾਲਿਸਤਾਨ ਬਣਆਉਣ ਦੇ ਸਮਰਥਨ ਦੀ ਮੰਗ ਕਰ ਰਹੇ ਹਾਂ।”