ਫਿ਼ਰੋਜ਼ਪੁਰ : ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਫਿ਼ਰੋਜ਼ਪੁਰ ਰੈਲੀ ਰੱਦ ਹੋ ਗਈ ਹੈ। ਦਰਅਸਲ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਫਿ਼ਰੋਜ਼ਪੁਰ ਵਿਖੇ ਰੈਲੀ ਕਰ ਕੇ ਪੰਜਾਬ ਚੋਣਾਂ 2022 ਦਾ ਆਗ਼ਾਜ਼ ਕਰਨਾ ਸੀ ਪਰ ਮਿਲੀ ਜਾਣਕਾਰੀ ਅਨੁਸਾਰ ਇਹ ਰੈਲੀ ਰੱਦ ਕਰ ਦਿਤੀ ਗਈ ਹੈ। ਇਸ ਦਾ ਕਾਰਨ ਪੈ ਰਹੀ ਬਾਰਸ਼ ਨੂੰ ਦਸਿਆ ਜਾ ਰਿਹਾ ਹੈ। ਇਥੇ ਇਹ ਵੀ ਦਸ ਦਈਏ ਕਿ ਕਿਸਾਨਾਂ ਵਲੋਂ ਇਸ ਪ੍ਰਧਾਨ ਮੰਤਰੀ ਦੀ ਰੈਲੀ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਹ ਵੀ ਪੁਸ਼ਟੀ ਹੋਈ ਹੈ ਕਿ ਨਰਿੰਦਰ ਮੋਦੀ ਦਿੱਲੀ ਲਈ ਵਾਪਸ ਰਵਾਨਾ ਹੋ ਗਏ ਹਨ।