Tuesday, November 12, 2024
 

ਪੰਜਾਬ

ਬਦਲਾ ਲੈਣ ਲਈ ਗੁਆਂਢੀ ਨੇ ਬੱਚੀ ਦਾ ਗਲਾ ਘੁੱਟਿਆ

November 29, 2021 08:35 AM

ਲੁਧਿਆਣਾ : ਜਦੋਂ ਗੁਆਂਢੀ ਹੈੱਡ ਕਾਂਸਟੇਬਲ ਬੱਚਿਆਂ ਨੂੰ ਗਲੀ ਵਿੱਚ ਖੇਡਣ ਤੋਂ ਰੋਕਦਾ ਸੀ ਤਾਂ ਗੁਆਂਢੀ ਔਰਤ ਨੇ ਹੈੱਡ ਕਾਂਸਟੇਬਲ ਦੀ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਅਤੇ ਬੱਚੀ ਨੂੰ ਜ਼ਮੀਨ ਵਿੱਚ ਦੱਬ ਦਿੱਤਾ। ਇਸ ਗੱਲ ਦਾ ਖੁਲਾਸਾ ਨਹੀਂ ਹੋਣਾ ਸੀ ਜੇਕਰ ਉਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਬੱਚੀ ਨੂੰ ਲੈ ਕੇ ਜਾਂਦੀ ਔਰਤ ਨਜ਼ਰ ਨਾ ਆਉਂਦੀ। ਪੁਲਿਸ ਨੇ ਨੀਲਮ ਨਾਂ ਦੀ 33 ਸਾਲਾ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਬੱਚੀ ਦੀ ਲਾਸ਼ ਵੀ ਬਰਾਮਦ ਕੀਤੀ ਹੈ। ਢਾਈ ਸਾਲ ਦੇ ਦਿਲਰੋਜ ਦੀ ਮਾਂ ਘਟਨਾ ਤੋਂ ਬਾਅਦ ਰੋ ਰਹੀ ਹੈ। ਘਟਨਾ ਸ਼ਿਮਲਾਪੁਰੀ ਕਵਾਲਟੀ ਚੌਕ ਨੇੜੇ ਸਥਿਤ ਗਲੀ ਨੰਬਰ ਸਾਢੇ ਅੱਠ ਦੀ ਹੈ।

ਬੱਚੀ ਦਿਲਰਾਜ ਦਾ ਪਿਤਾ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ, ਉਹ ਸਰਪੰਚ ਵੀ ਹੈ ਜਿਸ ਦੇ ਕੋਲ ਗੰਨਮੈਨ ਵੀ ਹੈ। ਪਿਤਾ ਅਨੁਸਾਰ ਬੇਟੀ ਦਿਲਰਾਜ ਕੌਰ ਦੁਪਹਿਰ ਕਰੀਬ 2:30 ਵਜੇ ਘਰ ਦੇ ਬਾਹਰ ਖੇਡ ਰਹੀ ਸੀ। ਉਥੇ ਉਸ ਦੀ ਮਾਂ ਵੀ ਮੌਜੂਦ ਸੀ, ਉਹ ਕਿਸੇ ਕੰਮ ਲਈ ਘਰ ਗਈ ਸੀ, ਜਦੋਂ ਬਾਹਰ ਆ ਕੇ ਦੇਖਿਆ ਤਾਂ ਲੜਕੀ ਗਲੀ ਵਿਚ ਨਹੀਂ ਸੀ। ਜਦੋਂ ਉਹ ਆਸ-ਪਾਸ ਉਸ ਦੀ ਭਾਲ ਕਰਦੇ ਰਹੇ ਪਰ ਜਦੋਂ ਬੱਚੀ ਨਹੀਂ ਮਿਲੀ ਤਾਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ।
ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਗੁਆਂਢ ਤੋਂ ਗਈ ਇੱਕ ਔਰਤ ਨੇ ਕਾਲੇ ਰੰਗ ਦੀ ਐਕਟਿਵਾ 'ਤੇ ਲੜਕੀ ਨੂੰ ਅਗਵਾ ਕਰ ਲਿਆ ਸੀ। ਪੁਲਿਸ ਨੇ 33 ਸਾਲਾ ਮੁਲਜ਼ਮ ਨੀਲਮ ਨੂੰ ਉਸ ਦੇ ਨੰਬਰ ਤੋਂ ਟਰੇਸ ਕਰ ਕੇ ਗ੍ਰਿਫਤਾਰ ਕਰ ਲਿਆ। ਪਹਿਲਾਂ ਤਾਂ ਉਹ ਇਹ ਵੀ ਨਹੀਂ ਮੰਨ ਰਹੀ ਸੀ ਕਿ ਉਸ ਨੇ ਲੜਕੀ ਨੂੰ ਅਗਵਾ ਕੀਤਾ ਸੀ।
ਨੀਲਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੜਕੀ ਨੂੰ ਦੁਕਾਨ ਤੋਂ ਸਾਮਾਨ ਮੰਗਵਾਉਣ ਲਈ ਸਕੂਟਰ 'ਤੇ ਲੈ ਗਈ ਸੀ, ਉਸ ਨੂੰ ਅਗਵਾ ਕਰ ਕੇ ਜਲੰਧਰ ਬਾਈਪਾਸ 'ਤੇ ਲਿਜਾਇਆ ਗਿਆ। ਇੱਥੇ ਉਸ ਨੇ ਪਹਿਲਾਂ ਉਸ ਦਾ ਗਲਾ ਘੁੱਟਿਆ ਅਤੇ ਬਾਅਦ ਵਿੱਚ ਝਾੜੀਆਂ ਵਿਚਕਾਰ ਟੋਆ ਪੁੱਟ ਕੇ ਉਸ ਨੂੰ ਦੱਬ ਦਿੱਤਾ। ਸ਼ਿਮਲਾਪੁਰੀ ਅਤੇ ਸਲੇਮਟਾਬਰੀ ਥਾਣਿਆਂ ਦੀ ਪੁਲਿਸ ਉਸ ਨੂੰ ਲੈ ਕੇ ਮੌਕੇ 'ਤੇ ਪਹੁੰਚੀ ਤਾਂ ਬੱਚੀ ਨੂੰ ਮਿੱਟੀ 'ਚੋਂ ਬਾਹਰ ਕੱਢਿਆ ਗਿਆ। ਹਸਪਤਾਲ ਲਿਾਜਣ 'ਤੇ ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਘਟਨਾ ਤੋਂ ਬਾਅਦ ਜਦੋਂ ਦੋਸ਼ੀ ਔਰਤ ਨੀਲਮ ਦਾ ਭਰਾ ਆਇਆ ਤਾਂ ਇਲਾਕੇ ਦੇ ਲੋਕਾਂ ਨੇ ਉਸ ਨੂੰ ਫੜ ਲਿਆ। ਜਿਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਉਸ ਨੂੰ ਜੁੱਤੀਆਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਪੀਸੀਆਰ ਪੁਲੀਸ ਮੌਕੇ ’ਤੇ ਪੁੱਜੀ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਬਚਾਇਆ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe