Thursday, November 21, 2024
 

ਪੰਜਾਬ

ਪੰਜਾਬ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਲਗਵਾਈ ਕੋਰੋਨਾ ਵੈਕਸੀਨ : ਸੋਨੀ

November 13, 2021 08:28 PM

70 ਹਜ਼ਾਰ ਤੋਂ ਵੱਧ ਕੀਤੇ ਗਏ ਡੇਂਗੂ ਦੇ ਟੈਸਟ

2.63 ਕਰੋੜ ਰੁਪਏ ਦੀ ਲਾਗਤ ਨਾਲ ਢਾਬ ਖਟੀਕਾਂ ਵਿਖੇ ਜਨਾਨਾਂ ਹਸਪਤਾਲ ਦੀ ਬਿਲਡਿੰਗ ਦਾ ਕੀਤਾ ਉਦਘਾਟਨ

ਜਨਾਨਾਂ ਹਸਪਤਾਲ ਢਾਬ ਖਟੀਕਾਂ ਵਿਖੇ 30 ਬੈਡਾਂ ਵਾਲਾ ਆਧੁਨਿਕ ਹਸਪਤਾਲ ਸ਼ੁਰੂ

ਅੰਮ੍ਰਿਤਸਰ : ਸੂਬੇ ਭਰ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ, ਜਿਨ੍ਹਾਂ ਵਿਚੋਂ 1 ਕਰੋੜ 61 ਲੱਖ 9 ਹਜ਼ਾਰ 8 ਸੋ 68 ਵਿਅਕਤੀਆਂ ਤੇ ਪਹਿਲੀ ਡੋਜ਼ ਅਤੇ 65 ਲੱਖ 70 ਹਜ਼ਾਰ 249 ਵਿਅਕਤੀਆਂ ਨੇ ਦੂਸਰੀ ਡੋਜ਼ ਲਗਵਾਈ ਹੈ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਜਿਨਾਂ ਕੋਲ ਸਿਹਤ ਵਿਭਾਗ ਦਾ ਚਾਰਜ ਵੀ ਹੈ ਨੇ ਢਾਬ ਖਟੀਕਾਂ ਵਿਖੇ 2.63 ਕਰੋੜ ਰੁਪਏ ਦੇ ਖਰਚ ਨਾਲ ਜਨਾਨਾਂ ਹਸਪਤਾਲ ਦੀ ਨਵੀਂ ਬਣਾਈ ਗਈ ਬਿਲਡਿੰਗ ਦੇ ਉੁਦਘਾਟਨ ਉਪਰੰਤ ਕੀਤਾ। ਸੋਨੀ ਨੇ ਕਿਹਾ ਕਿ ਇਹ ਹਸਪਤਾਲ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹਸਪਤਾਲ ਹੈ ਅਤੇ ਅੰਗਰੇਜ਼ੀ ਰਾਜ ਸਮੇਂ ਇਸ ਨੂੰ ‘‘ਪ੍ਰਿੰਸਸ ਆਫ਼ ਵੇਲਜ਼’’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਨਾਂ ਦੱਸਿਆ ਕਿ ਆਜਾਦੀ ਤੋਂ ਬਾਅਦ ਵੀ ਇਹ ਹਸਪਤਾਲ ਪੂਰੇ ਸ਼ਹਿਰ ਵਾਸੀਆਂ ਨੂੰ ਬੇਹਤਰ ਸਿਹਤ ਸੇਵਾਵਾਂ ਦੇਣ ਲਈ ਜਨਾਨਾਂ ਹਸਪਤਾਲ ਦੇ ਤੌਰ ਤੇ ਜਾਣਿਆ ਜਾਂਦਾ ਰਿਹਾ। ਪਰੰਤੂ ਪਿਛਲੇ 15 ਸਾਲ ਸਾਲਾਂ ਤੋਂ ਇਸ ਹਸਪਤਾਲ ਨੂੰ ਅਣਦੇਖਿਆ ਕਰ ਦਿਤਾ ਗਿਆ। ਸੋਨੀ ਨੇ ਦੱਸਿਆ ਕਿ ਹੁਣ ਇਸ ਹਸਪਤਾਲ ਨੂੰ 30 ਬੈਡਾਂ ਵਾਲਾ ਇਸ ਆਧੁਨਿਕ ਹਸਪਤਾਲ ਬਣਾਇਆ ਗਿਆ ਹੈ। ਇਸ ਹਸਪਤਾਲ ਵਿੱਚ 24 ਘੰਟੇ ਅਮਰੰਜੈਂਸੀ ਸੇਵਾਵਾਂ, ਜਣੇਪਾ ਸੇਵਾਵਾਂ, ਸਜੇਰੀਅਨ, ਬੱਚੇਦਾਨੀ ਦੇ ਆਪਰੇਸ਼ਨ, ਗਾਇਨੀ ਓ.ਪੀ.ਡੀ., ਮੇਜਰ ਅਤੇ ਮਾਈਨਰ ਆਪਰੇਸ਼ਨ ਬੱਚਿਆਂ ਦੇ ਮਾਹਰ ਡਾਕਟਰ, ਡੈਂਟਲ ਸੇਵਾਵਾਂ, ਐਕਸਰੇ, ਲੈਬ ਸਹੂਲਤਾਂ, ਟੀਕਾਕਰਨ ਸੇਵਾਵਾਂ, ਇੰਨਡੋਰ ਅਤੇ ਆਉਟਡੋਰ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਵਿਸ਼ੇਸ਼ ਤੋਰ ਤੇ 108 ਐਂਬੂਲੈਸ ਨੂੰ ਅਟੈਚ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਅੱਜ ਰਸਮੀ ਤੌਰ ਤੇ ਲੋਕਾਂ ਦੇ ਸੇਵਾ ਵਿਚ ਇਸ ਹਸਪਤਾਲ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਹਸਪਤਾਲ ਵਿੱਚ ਡਾਕਟਰਾਂ ਦੀਆਂ ਸਾਰੀਆਂ ਆਸਾਮੀਆਂ ਭਰ ਦਿੱਤੀਆਂ ਗਈਆਂ ਹਨ।

ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਦੇ ਬਣਨ ਨਾਲ ਸ਼ਹਿਰਵਾਸੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਉਨਾਂ ਨੂੰ ਆਪਣੇ ਇਲਾਜ ਲਈ ਦੂਰ ਦਰਾਡੇ ਨਹੀਂ ਜਾਣਾ ਪਵੇਗਾ। ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਬੱਚਿਆਂ ਦਾ ਟੀਕਾਕਰਨ ਵੀ ਮੁਫ਼ਤ ਹੁੰਦਾ ਹੈ। ਸੋਨੀ ਨੇ ਦੱਸਿਆ ਕਿ ਕੋਰੋਨਾਂ ਮਹਾਂਮਾਰੀ ਦੌਰਾਨ ਵੀ ਇਸ ਹਸਪਤਾਲ ਵਿੱਚ ਕੋਰੋਨਾ ਦੇ ਟੈਸਟ ਕੀਤੇ ਜਾਂਦੇ ਰਹੇ ਹਨ। ਅਤੇ ਹੁਣ ਇਸ ਹਸਪਤਾਲ ਵਿੱਚ ਕੋਰੋਨਾ ਦੇ ਟੀਕੇ ਲਗਾਏ ਜਾ ਰਹੇ ਹਨ। ।

ਪ੍ਰੈਸ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸੋਨੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾਂ ਦੇ ਕੁੱਝ ਕੇਸ ਜਿਆਦਾ ਸਾਹਮਣੇ ਆਏ ਹਨ। ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨਾਂ ਲੋਕਾਂ ਨੇ ਕੋਰੋਨਾ ਦੇ ਟੀਕੇ ਨਹੀਂ ਲਗਾਵਾਏ ਉਹ ਟੀਕਾ ਜ਼ਰੂਰ ਲਗਾਉਣ ਤਾਂ ਹੀ ਅਸੀਂ ਇਸ ਕੋਰੋਨਾ ਮਹਾਂਮਾਰੀ ਤੋਂ ਬੱਚ ਸਕਦੇ ਹਨ। ਉਨਾਂ ਕਿਹਾ ਕਿ ਕੋਰੋਨਾ ਦੀ ਦੂਜੀ ਡੋਜ਼ ਰਾਜ ਵਿੱਚ ਕੇਵਲ 32 ਫੀਸਦੀ ਲੋਕਾਂ ਵਲੋਂ ਲਗਾਈ ਗਈ ਹੈ ਅਤੇ ਲੋਕਾਂ ਨੂੰ ਦੂਸਰੀ ਡੋਜ਼ ਵੀ ਖੁਦ ਅੱਗੇ ਆ ਕੇ ਲਗਾਵਾਉਣੀ ਚਾਹੀਦੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਦੱਸਿਆ ਕਿ ਪੰਜਾਬ ਵਿੱਚ 71 ਹਜ਼ਾਰ ਦੇ ਕਰੀਬ ਡੇਗੂ ਦੇ ਟੈਸਟ ਕੀਤੇ ਗਏ ਹਨ, ਜਿਨਾਂ ਵਿਚੋਂ 21 ਹਜ਼ਾਰ ਦੇ ਕਰੀਬ ਪਾਜੀਟਿਵ ਆਏ ਹਨ ਅਤੇ 70 ਦੇ ਕਰੀਬ ਵਿਅਕਤੀਆਂ ਦੀ ਮੌਤ ਹੋਈ ਹੈ। ਸੋਨੀ ਨੇ ਦੱÇਸਆ ਕਿ ਰਾਜ ਭਰ ਦੇ 40 ਲੈਬਾਰਟਰੀਆਂ ਵਿੱਚ ਡੇਂਗੂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਪ੍ਰਾਇਵੇਟ ਲੈਬਾਰਟਰੀ ਦੇ ਡੇਂਗੂ ਟੈਸਟ ਦੀ ਕੀਮਤ 600 ਰੁਪਏ ਫਿਕਸ ਕੀਤੀ ਗਈ ਹੈ। ਸੋਨੀ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਡਾਕਟਰਾਂ ਦੀਆਂ ਆਸਾਮੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸ ਵੇਲੇ 800 ਦੇ ਕਰੀਬ ਪੈਰਾਮੈਡੀਕਲ ਸਟਾਫ ਦੀ ਭਰਤੀ ਚਲ ਰਹੀ ਹੈ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਸ: ਮਲਵਿੰਦਰ ਸਿੰਘ ਜੱਗੀ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਅਰੁਣ ਪੱਪਲ, ਚੇਅਰਮੈਨ ਮਹੇਸ਼ ਖੰਨਾ, ਕੌਂਸਲਰ ਵਿਕਾਸ ਸੋਨੀ, ਗੁਰਦੇਵ ਸਿੰਘ ਦਾਰਾ, ਪਰਮਜੀਤ ਸਿੰਘ ਚੋਪੜਾ, ਸੁਰਿੰਦਰ ਛਿੰਦਾ, ਸਰਬਜੀਤ ਸਿੰਘ ਲਾਟੀ, ਪਰਮਜੀਤ ਸਿੰਘ ਬੱਤਰਾ, ਸੁਨੀਲ ਕੌਂਟੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

बरनाला विधानसभा उपचुनाव में आज अरविंद केजरीवाल और भगवंत मान ने आम आदमी पार्टी के उम्मीदवार हरिंदर धालीवाल के पक्ष में शहर के फरवाही बाजार में रैली की

 
 
 
 
Subscribe