ਗੜ੍ਹਚਿਰੌਲੀ : ਮਹਾਂਰਾਸ਼ਟਰ ਵਿਚ ਨਕਸਲੀ ਹਮਲੇ ਸਬੰਧੀ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿਤੀ ਹੈ ਕਿ ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਸ਼ਨੀਵਾਰ ਨੂੰ ਪੁਲਿਸ ਨਾਲ ਮੁਕਾਬਲੇ ‘ਚ ਚਾਰ ਨਕਸਲੀ ਮਾਰੇ ਗਏ। ਇਹ ਮੁਕਾਬਲਾ ਅੱਜ ਸਵੇਰੇ ਮੁੰਬਈ ਤੋਂ ਲਗਭਗ 920 ਕਿਲੋਮੀਟਰ ਦੂਰ ਗੜ੍ਹਚਿਰੌਲੀ ਇਲਾਕੇ ਦੇ ਗਿਆਰਬੱਤੀ ਜੰਗਲੀ ਖੇਤਰ ਦੇ ਧਨੌਰਾ ਵਿਚ ਹੋਇਆ। ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਵਲੋਂ ਇੱਥੇ ਤਲਾਸ਼ੀ ਮੁਹਿੰਮ ਚਾਲੀ ਗਈ। ਇਸ ਦੌਰਾਨ ਉਥੇ ਲੁਕੇ ਨਕਸਲੀਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਜਵਾਬ ਵਿਚ ਪੁਲਿਸ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਗੋਲੀਬਾਰੀ ਵਿਚ ਚਾਰ ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਅਜੇ ਵੀ ਜਾਰੀ ਹੈ।