ਕੇਰਲਾ : ਕੰਨੜ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਪੁਨੀਤ ਰਾਜਕੁਮਾਰ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਸਿਰਫ਼ 46 ਸਾਲ ਦੇ ਸਨ। ਪੁਨੀਤ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਦੇ ਵਿਕਰਮ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪੁਨੀਤ ਰਾਜਕੁਮਾਰ ਨੂੰ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਇਥੇ ਦਸ ਦਈਏ ਕਿ ਬਾਲੀਵੁੱਡ ਅਤੇ ਟੀਵੀ ਵਿੱਚ ਕੰਮ ਕਰਨ ਵਾਲੇ ਲਗਭਗ ਸਾਰੇ ਕਲਾਕਾਰ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੇ ਹਨ। ਜਿਮ ਜਾਣ ਤੋਂ ਲੈ ਕੇ ਆਪਣੀ ਡਾਈਟ ਦਾ ਖਾਸ ਧਿਆਨ ਰਖਦੇ ਹਨ। ਇੰਨਾ ਹੀ ਨਹੀਂ ਇਹ ਸਿਤਾਰੇ ਸਮੇਂ-ਸਮੇਂ ’ਤੇ ਡਾਕਟਰ ਕੋਲ ਜਾ ਕੇ ਆਪਣਾ ਚੈਕਅੱਪ ਕਰਵਾਉਣਾ ਨਹੀਂ ਭੁੱਲਦੇ। ਪਰ ਕਈ ਵਾਰ ਸ਼ਰਾਬ ਪੀਣ, ਸਿਗਰਟਨੋਸ਼ੀ, ਮਾੜੀ ਖੁਰਾਕ ਦੇ ਨਾਲ-ਨਾਲ ਜ਼ਿਆਦਾ ਜਿੰਮ ਅਤੇ ਵਰਕਆਊਟ ਕਾਰਨ ਕਈ ਕਲਾਕਾਰਾਂ ਨੂੰ ਦਿਲ ਦੀਆਂ ਬੀਮਾਰੀਆਂ ਲੱਗ ਚੁੱਕੀਆਂ ਹਨ।
1 ਤੁਸੀਂ ਅਬੀਰ ਗੋਸਵਾਨੀ ਨੂੰ ਪਿਆਰ ਕਾ ਦਰਦ ਹੈ ਮੀਠਾ-ਮੀਠਾ, ਕੁਸੁਮ ਵਰਗੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਦੇ ਦੇਖਿਆ ਹੋਵੇਗਾ। ਅਬੀਰ ਗੋਸਵਾਨੀ ਮਈ 2013 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਸ ਦੀ ਉਮਰ ਸਿਰਫ਼ 37 ਸਾਲ ਸੀ। ਉਹ ਟ੍ਰੈਡਮਿਲ ’ਤੇ ਦੌੜ ਰਿਹਾ ਸੀ ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ।
2 ਅਕਤੂਬਰ ਨੂੰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਿਧਾਰਥ ਦੀ ਉਮਰ ਸਿਰਫ਼ 40 ਸਾਲ ਸੀ। ਹੈਰਾਨੀ ਦੀ ਗੱਲ ਹੈ ਕਿ ਸਿਧਾਰਥ ਆਪਣੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਸਾਵਧਾਨ ਰਹਿੰਦਾ ਸੀ ਅਤੇ ਜਿਮ ’ਚ ਇਕ ਵੀ ਦਿਨ ਨਹੀਂ ਜਾਂਦਾ ਸੀ। ਪਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਨੇ ਦੇਸ਼ ਨੂੰ ਉਦਾਸ ਕਰ ਦਿੱਤਾ।
3 ਮੰਦਿਰਾ ਬੇਦੀ ਦੇ ਪਤੀ ਅਤੇ ਮਸ਼ਹੂਰ ਫਿਲਮਕਾਰ ਰਾਜ ਕੌਸ਼ਲ ਦੀ ਇਸ ਸਾਲ 30 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਨੇ ਰਾਤ ਨੂੰ ਅਚਾਨਕ ਛਾਤੀ ’ਚ ਦਰਦ ਮਹਿਸੂਸ ਕੀਤਾ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ 50 ਸਾਲ ਦੇ ਸਨ।
4 ਹਿੰਦੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਇੰਦਰ ਕੁਮਾਰ ਸਿਰਫ 44 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 28 ਜੁਲਾਈ 2017 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਅਸਲ ’ਚ ਸਾਲ 2011 ’ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਹੈਲੀਕਾਪਟਰ ਤੋਂ ਸਿੱਧੇ ਜ਼ਮੀਨ ’ਤੇ ਡਿੱਗ ਪਏ ਅਤੇ ਇੱਥੋਂ ਹੀ ਉਨ੍ਹਾਂ ਦੀ ਜ਼ਿੰਦਗੀ ’ਚ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ।